ਦਿੱਲੀ, ਗੁਰਦਾਸਪੁਰ, 6 ਦਸੰਬਰ (ਸਰਬਜੀਤ ਸਿੰਘ)– ਅੱਜ ਸਿੱਖ ਧਰਮ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਆਪਣੇ ਆਪਣੇ ਧਾਰਮਿਕ ਅਸਥਾਨਾਂ ਤੇ ਬਹੁਤ ਹੀ ਸ਼ਰਧਾ ਭਾਵਨਾਵਾਂ ਤੇ ਉਤਸ਼ਾਹ ਨਾਲ ਮਨਾਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ, ਉਥੇ ਨੌਵੇਂ ਪਾਤਸ਼ਾਹ ਜੀ ਦਾ ਸ਼ਹਾਦਤੀ ਸ਼ੀਸ਼ ਦਿੱਲੀ ਤੋਂ ਪੈਦਲ ਚੱਲ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਭੇਟ ਕਰਕੇ ( ਰੰਘਰੇਟੇ ਗੁਰ ਕੇ ਬੇਟੇ ) ਦਾ ਵਰਦਾਨ ਪ੍ਰਾਪਤ ਕਰਨ ਵਾਲੇ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਵਾਰਸ ਰੰਘਰੇਟਾ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਸੰਯੋਗ ਨਾਲ ਇੱਕ ਵਿਸ਼ਾਲ ਸੀਸ ਭੇਂਟ ਨਗਰ ਕੀਰਤਨ ਸਜਾਇਆ ਗਿਆ, ਜੋਂ ਗੁਰਦੁਆਰਾ ਸੀਸ ਗੰਜ ਤੋਂ ਰਵਾਨਾ ਹੋ ਕੇ ਵੱਖ ਵੱਖ ਉਹਨਾਂ ਪੜਾਵਾਂ ,ਜਿੰਨਾ ਤੋਂ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ) ਜੀ, ਗੁਰੂ ਸਾਹਿਬ ਜੀ ਦਾ ਸਹਾਦਤੀ ਸੀਸ ਲੈਕੇ ਠਹਿਰਦੇ ਰਹੇ ਸਨ ਤੋਂ ਹੁੰਦਾ ਹੋਇਆ 9 ਦਸੰਬਰ ਨੂੰ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੇਗਾ ਅਤੇ ਰਾਤ ਦਾ ਵਿਸ਼ਰਾਮ ਇਥੇ ਹੀ ਹੋਵੇਗਾ ਤੇ ਰਾਤਰੀ ਦੀਵਾਨ ਵੀ ਸਜ਼ਾਏ ਜਾਣਗੇ, ਜਦੋਂ ਕਿ ਕੀਰਤਪੁਰ ਸਾਹਿਬ ਤੋਂ ਸਵੇਰੇ 10 ਵਜੇ ਰੋਪੜ ਜ਼ਿਲ੍ਹੇ ਦੇ ਐਸ ਐਸ ਪੀ ਗਾਰਦ ਔਫ ਔਨਰ ਦੀ ਸਲਾਮੀ ਦੇ ਕੇ ਸੀਸ ਭੇਂਟ ਨਗਰ ਕੀਰਤਨ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਲਈ ਰਵਾਨਾ ਕਰਨਗੇ। ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਤੇ ਨਗਰ ਕੀਰਤਨ ਦੇ ਮੀਡੀਆ ਇੰਚਾਰਜ ਭਾਈ ਵਿਰਸਾ ਸਿੰਘ ਖਾਲਸਾ ਨੇ ਨਗਰ ਕੀਰਤਨ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਮੁਖੀ ਸ਼ਹੀਦ ਬਾਬਾ ਜੀਵਨ ਸਿੰਘ ਤਰਨਦਲ, ਸਰਪ੍ਰਸਤ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਮੁਖੀ ਦਸਮੇਸ਼ ਤਰਨਦਲ ਤੇ ਸੈਕਟਰੀ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ ਮੁੱਖੀ ਮਾਲਵਾ ਤਰਨਾ ਦਲ ਆਦਿ ਨਾਲ ਸਾਰੀ ਜਾਣਕਾਰੀ ਪ੍ਰਾਪਤ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਉਨ੍ਹਾਂ ਭਾਈ ਖਾਲਸਾ ਨੇ ਦੱਸਿਆ, ਨਗਰ ਕੀਰਤਨ ਦਿੱਲੀ ਦੇ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਸਵੇਰੇ 10 ਵਜੇ ਇੱਕ ਸੁੰਦਰ ਫੁੱਲਾਂ ਨਾਲ ਸਜਾਈ ਪਾਲਕੀ ਸਾਹਿਬ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੁਸ਼ੋਭਿਤ ਕਰਨ ਤੇ ਪੰਜ ਪਿਆਰਿਆਂ ਪਿਆਰਿਆਂ ਦੀ ਅਗਵਾਈ’ਚ ਰਵਾਨਾ ਹੋਇਆ, ਭਾਈ ਖਾਲਸਾ ਨੇ ਦੱਸਿਆ ਨੀਲੇ ਰੰਗ ਦੇ ਚੋਲਿਆਂ ਵਿਚ ਸੱਜੇ ਤੇ ਹੱਥ’ਚ ਨੰਗੀਆਂ ਤਲਵਾਰਾਂ ਨਾਲ ਲੈਸ ਪੰਜ ਪਿਆਰੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਸਨ, ਜਦੋਂ ਕਿ ਅੱਗੇ ਅੱਗੇ ਗਤਕਾ ਪਾਰਟੀਆਂ ਤੇ ਬੈਂਡ ਵਾਜਿਆਂ ਵਾਲੇ ਨਗਰ ਕੀਰਤਨ ਦੀ ਸ਼ਾਨ ਤੋਂ ਵਧਾ ਰਹੇ, ਨਗਰ ਕੀਰਤਨ ਦੀ ਦਿੱਲੀ ਦੀਆਂ ਸੰਗਤਾਂ ਵੱਲੋਂ ਸ਼ਰਧਾ ਭਾਵਨਾਵਾਂ ਨਾਲ ਚਾਹ ਪਕੌੜੇ ਬਿਸਕੁਟ ਤੇ ਹੋਰ ਪਦਾਰਥਾਂ ਨਾਲ ਦਿੱਲ ਖੋਲ ਕੇ ਸੇਵਾ ਕਰਨ ਦੇ ਨਾਲ-ਨਾਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲੇ ਸਾਹਿਬ ਭੇਂਟ ਕੀਤੇ ਜਾ ਰਹੇ ਸਨ, ਭਾਈ ਖਾਲਸਾ ਨੇ ਅੱਗੇ ਦੱਸਿਆ ਦਿੱਲੀ ਦੀਆਂ ਸੰਗਤਾਂ ਵੱਲੋਂ ਪੰਜ ਪਿਆਰਿਆਂ ਤੇ ਪ੍ਰਬੰਧਕੀ ਜਥੇਦਾਰ ਸਾਹਿਬਾਨਾ ਦਾ ਵੀ ਸੀਰੀ ਪਾਓ ਪਾ ਕੇ ਸਨਮਾਨ ਕੀਤਾ ਜਾ ਰਿਹਾ ਸੀ ਅਤੇ ਸੈਂਕੜੇ ਰੰਗਰੇਟੇ ਨਿਹੰਗ ਸਿੰਘ ਫ਼ੌਜਾਂ ਦੇ ਜਥੇਦਾਰ ਸਾਹਿਬਾਨ ਤੇ ਹਜ਼ਾਰਾਂ ਸੰਗਤਾਂ ਸ਼ਬਦ ਗੁਰਬਾਣੀ ਦੇ ਜਾਪ ਕਰ ਰਹੀਆਂ ਸਨ, ਭਾਈ ਖਾਲਸਾ ਨੇ ਦੱਸਿਆ ਨਗਰ ਕੀਰਤਨ ਦਾ ਪਹਿਲਾ ਪੜ੍ਹਾਅ ਗੁਰਦੁਆਰਾ ਸ੍ਰੀ ਨਾਨਕ ਪਿਆਓ ਦੇ ਰਸਤੇ ਸੋਨੀਪਤ,ਪਾਣੀਪਤ,ਕਰਨਾਲ ਬਾਈਪਾਸ,ਲੰਗਰ ਮਾਤਾ ਸਾਹਿਬ ਦੇਵਾਂ ਜੀ ਨਾਨਕਸਰ ਕਰਨਾਲ ਰਸਤੇ ਵਿਸ਼ਰਾਮ ਗੁਰਦੁਆਰਾ ਸੀਸ ਗੰਜ ਸਾਹਿਬ ਤਰਾਵੜੀ ਵਿਖੇ ਹੋਵੇਗਾ, ਭਾਈ ਖਾਲਸਾ ਨੇ ਦੱਸਿਆ 7 ਦਸੰਬਰ ਸਵੇਰੇ ਗੁਰਦੁਆਰਾ ਤਰਾਵੜੀ ਤੋਂ ਆਰੰਭ ਹੋ ਕੇ ਵਾਇਆ ਕੁਰੂਕਸ਼ੇਤਰ ਵਿਖੇ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ ਤੋਂ ਪਿੱਪਲੀ ਸਾਹਿਬ ਨੀਲਧਾਰੀ ਸ਼ਾਹਬਾਜ਼ ਦੇ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ ਅੰਬਾਲਾ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਨਾਢਾ ਸਾਹਿਬ ਜੀਰਕਪੁਰ ਸਾਹਿਬ ਵਿਖੇ ਹੋਵੇਗਾ, ਭਾਈ ਖਾਲਸਾ ਨੇ ਦੱਸਿਆ ਇਸੇ ਤਰ੍ਹਾਂ 8 ਦਸੰਬਰ ਨੂੰ ਵਿਸ਼ਰਾਮ ਗੁਰਦੁਆਰਾ ਫਤਹਿਗੜ੍ਹ ਸਾਹਿਬ ਤੇ 9 ਦਸੰਬਰ ਨੂੰ ਕੀਰਤਪੁਰ ਸਾਹਿਬ ਵਿਖੇ ਨਗਰ ਕੀਰਤਨ ਦਾ ਵਿਸ਼ਰਾਮ ਹੋਵੇਗਾ, ਭਾਈ ਖਾਲਸਾ ਨੇ ਦੱਸਿਆ ਨਗਰ ਕੀਰਤਨ ਦੇ ਮੁੱਖ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ, ਸਰਪ੍ਰਸਤ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ, ਸੈਕਟਰੀ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ ਤੋਂ ਇਲਾਵਾ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਚਮਕੌਰ ਸਾਹਿਬ, ਜਥੇਦਾਰ ਬਾਬਾ ਰਾਜਾ ਰਾਜ ਸਿੰਘ , ਸਲਾਹਕਾਰ ਜਥੇਦਾਰ ਬਾਬਾ ਬਲਦੇਵ ਸਿੰਘ ਮੁਸਤਫ਼ਾ ਪੁਰ ਤੋਂ ਇਲਾਵਾ ਜਥੇਦਾਰ ਬਾਬਾ ਪ੍ਰਗਟ ਸਿੰਘ ਮਜੀਠਾ ਬਾਈਪਾਸ ਜਥੇਦਾਰ ਬਾਬਾ ਸਤਨਾਮ ਸਿੰਘ ਪ੍ਰਧਾਨ ਖਾਪੜਖੇੜੀ, ਜਥੇਦਾਰ ਬਾਬਾ ਹਰਜਿੰਦਰ ਸਿੰਘ ਮੁਕਤਸਰ ਸਾਹਿਬ, ਜਥੇਦਾਰ ਬਾਬਾ ਸੁਖਦੇਵ ਸਿੰਘ ਲੋਪੋ,ਜਥੇਦਾਰ ਬਾਬਾ ਬਲਬੀਰ ਸਿੰਘ ਖਾਪੜਖੇੜੀ, ਜਥੇਦਾਰ ਬਾਬਾ ਤਰਸੇਮ ਸਿੰਘ ਰੰਘੜਨੰਗਲ ਜਥੇਦਾਰ ਬਾਬਾ ਸੁੱਖਾ ਸਿੰਘ ਮੋਗਾ, ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ, ਬਾਬਾ ਨਰਿੰਦਰ ਸਿੰਘ ਵੱਲਾ, ਬਾਬਾ ਰਾਜਾ ਰਾਜ ਸਿੰਘ ਆਦਿ ਨੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਸ ਸੀਸ ਭੇਂਟ ਨਗਰ ਕੀਰਤਨ’ਚ ਆਪਣੇ ਪ੍ਰਵਾਰਾਂ ਸਮੇਤ ਸ਼ਾਮਲ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਲੋੜ ਤੇ ਜ਼ੋਰ ਦੇਣ ।।