ਗੁਰਦਾਸਪੁਰ, 1 ਦਸੰਬਰ (ਸਰਬਜੀਤ ਸਿੰਘ)–ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਥਾਣਾ ਦਿਆਲਪੁਰਾ ਬਠਿੰਢਾ’ਚ 10 ਲਾਇਸੰਸੀ ਹਥਿਆਰਾਂ ਦੇ ਗਾਇਬ ਹੋਣ ਅਤੇ ਇਹਨਾਂ ਵਿਚੋਂ ਇਕ 32 ਬੋਰ ਦਾ ਪਿਸਤੌਲ ਨਸ਼ਾ ਤਸਕਰ ਸਾਹਿਲ ਤੋਂ ਬਰਾਮਦ ਕੀਤੀ ਜਾਣ ਵਾਲੇ ਮਾਮਲੇ, ਜੋ ਅੱਜ ਕਲ ਪੂਰੀਆਂ ਸੁਰਖੀਆਂ ਵਿਚ ਹੈ ‘ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ’ਚ ਲੋੜੀਂਦੇ ਪੁਲਿਸ ਅਧਿਕਾਰੀਆਂ ਅਤੇ ਬਰਖਾਸਤ ਕੀਤੇ ਗਏ ਮੁਨਸ਼ੀ ਸੰਦੀਪ ਸਿੰਘ ਦੇ ਦੋਸਤਾਂ ਨੂੰ ਜਲਦੀ ਕਾਬੂ ਕਰਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਕਿਉਂਕਿ ਥਾਣੇ ਵਿੱਚੋਂ ਲੋਕਾਂ ਦੇ ਜਮਾਂ ਕਰਵਾਏ ਹਥਿਆਰਾਂ ਦਾ ਗੁਮ ਹੋਣਾ ਬਹੁਤ ਹੀ ਗੰਭੀਰ ਅਪਰਾਧਕ ਮਾਮਲਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਥਾਣਾ ਦਿਆਲਪੁਰਾ ਬਠਿੰਢਾ’ਚ 10 ਲਾਇਸੰਸੀ ਹਥਿਆਰਾਂ ਦੇ ਗੁਮ ਹੋਣ ਵਾਲੇ ਮਾਮਲੇ ਤੇ ਗਹਿਰੀ ਚਿੰਤਾ ਅਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਕੇ ਇਨਵੋਲਿਵ ਪੁਲਿਸ ਅਧਿਕਾਰੀਆਂ ਤੇ ਬਰਖਾਸਤ ਕੀਤੇ ਗਏ ਮੁਨਸ਼ੀ ਸੰਦੀਪ ਸਿੰਘ ਦੇ ਤਿੰਨ ਦੋਸਤਾ ਤੋਂ ਇਲਾਵਾ ਹੋਰਨਾਂ ਦੋਸਤਾਂ ਨੂੰ ਵੀ ਕਾਬੂ ਕਰਕੇ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।
ਫੈਡਰੇਸ਼ਨ ਪ੍ਰਧਾਨ ਭਾਈ ਖਾਲਸਾ ਨੇ ਸਪਸ਼ਟ ਕੀਤਾ , ਭਾਵੇਂ ਇਹ ਮਾਮਲਾ ਪੁਰਾਣਾਂ ਹੈ ਪਰ ਇਸ ਮਾਮਲੇ’ਚ ਹੁਣ ਇਕ ਨਵਾਂ ਹੋਰ ਵੱਡਾ ਖਲਾਸਾ ਹੋਇਆਂ ਹੈ, ਕਿ ਬਰਖਾਸਤ ਕੀਤੇ ਗਏ ਮੁਨਸ਼ੀ ਸੰਦੀਪ ਸਿੰਘ ਦੇ ਤਿੰਨ ਦੋਸਤਾ ਨੂੰ ਕਾਬੂ ਕੀਤਾ ਹੈ ਗਿਆ ਹੈ, ਜਿਨ੍ਹਾਂ ਨੇ ਸਥਾਨਕ ਦਾਣਾ ਮੁਨਸ਼ੀ ਸੰਦੀਪ ਸਿੰਘ ਕੋਲੋਂ 32 ਬੋਰ ਦਾ ਪਿਸਤੌਲ ਲੈ ਕਿ ਸਾਹਿਲ ਨਾਮ ਦੇ ਨਸ਼ਾ ਤਸਕਰ ਨੂੰ ਵੇਚਣ’ਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਇਹੋ 32 ਬੋਰ ਦਾ ਪਿਸਤੌਲ ਸੀ ਆਈ ਸਟਾਫ ਰਾਮਪੁਰਾ ਫੂਲ ਬਠਿੰਡਾ ਵਲੋਂ ਨਸ਼ਾ ਤਸਕਰ ਸਾਹਿਲ ਤੋਂ ਬਰਾਮਦ ਹੋਣ ਤੋਂ ਬਾਅਦ ਹੀ ਪੁਲਿਸ ਨੂੰ ਪਤਾ ਲੱਗਾ ਕਿ ਇਹ ਤਾਂ ਥਾਣਾ ਦਿਆਲਪੁਰਾ’ਚ ਗੁਮ ਹੋਏ ਹਥਿਆਰਾ ਵਿੱਚੋਂ ਹੈ ਭਾਈ ਖਾਲਸਾ ਨੇ ਦਸਿਆ ਹੁਣ ਇਸੇ ਆਧਾਰ ਤੇ ਪੁਲਿਸ ਸਬੰਧਤ ਥਾਣੇ ਦੇ ਬਰਖਾਸਤ ਕੀਤੇ ਮੁਨਸ਼ੀ ਸੰਦੀਪ ਸਿੰਘ ਦੇ ਹੋਰ ਦੋਸਤਾਂ ਦੀ ਭਾਲ ਕਰ ਰਹੀ ਹੈ ਜੋ ਕੇ ਅਤੇ ਜ਼ਰੂਰੀ ਹੈ ਖਾਲਸਾ ਨੇ ਸ਼ੰਕਾ ਜਿਤਾਈ ਕਿ ਹੋ ਸਕਦਾ ਹੈ ਕਿ ਬਾਕੀ ਗੁਮ ਹੋਏ ਹਥਿਆਰਾ ਨੂੰ ਵੀ ਮੁਨਸ਼ੀ ਨੇ ਆਪਣੇ ਹੋਰ ਦੋਸਤਾਂ ਰਾਹੀ ਕਾਨੂੰਨੀ ਅਪਰਾਧਾਂ ਸਰਗਰਮ ਲੋਕਾਂ ਨੂੰ ਵੇਚ ਦਿੱਤੇ ਹੋਣ ਅਤੇ ਕਈ ਹੋਈਆਂ ਵਾਰਦਾਤਾਂ ਵਿਚ ਵਰਤੇ ਗਏ ਹੋਣ ਭਾਈ ਵਿਰਸਾ ਸਿੰਘ ਖਾਲਸਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਇਸ ਵਾਰਦਾਤ ਨਾਲ ਸਾਰੇ ਪੁਲਿਸ ਮੁਲਾਜ਼ਮਾਂ ਤੇ ਬਰਖਾਸਤ ਕੀਤੇ ਗਏ ਮੁਨਸ਼ੀ ਸੰਦੀਪ ਸਿੰਘ ਦੇ ਤਿੰਨ ਦੋਸਤਾ ਤੋਂ ਇਲਾਵਾ ਹੋਰਨਾਂ ਨੂੰ ਵੀ ਕਾਬੂ ਕੀਤਾ ਜਾਵੇ ਅਤੇ ਉਹਨਾਂ ਸਾਰੇ ਹਥਿਆਰਾਂ ਦਾ ਪਤਾ ਕੀਤਾ ਜਾਵੇ ਤਾਂ ਕਿ ਉਨ੍ਹਾਂ ਹਥਿਆਰਾਂ ਨਾਲ ਅਪਰਾਧਕ ਲੋਕ ਕਿਸੇ ਵਾਰਦਾਤ ਨੂੰ ਅੰਜ਼ਾਮ ਨਾਂ ਦੇ ਦੇਣ । ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ, ਕੇਵਲ ਸਿੰਘ ਬਾਬਾ ਬਕਾਲਾ ਸਾਹਿਬ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਖਾਲਸਾ ਕਮਾਲਕੇ,ਭਾਈ ਸਵਰਨਜੀਤ ਸਿੰਘ ਮਾਨੋਕੇ, ਭਾਈ ਸਿੰਧਾ ਸਿੰਘ ਧਰਮਕੋਟ ਮੋਗਾ ਅਤੇ ਅਰਸ਼ਦੀਪ ਸਿੰਘ ਆਦਿ ਆਗੂ ਹਾਜਰ ਸਨ।