ਤਰਨਤਾਰਨ, ਗੁਰਦਾਸਪੁਰ, 3 ਮਾਰਚ (ਸਰਬਜੀਤ ਸਿੰਘ)– ਤਰਨਤਾਰਨ ਦੇ ਪਿੰਡ ਚੌਲਾ ਸਾਹਿਬ ਦੇ ਗੁਰਪ੍ਰੀਤ ਸਿੰਘ ਹੈਪੀ ਜੋ ਸਥਾਨਿਕ ਵਧਾਇਕ ਲਾਲਪੁਰਾ ਦੇ ਕਰੀਬੀ ਸਨ ਦੀ ਬੀਤੇ ਦਿੱਨ ਸਿੱਧੂ ਮੂਸੇਵਾਲ ਵਾਂਗ ਕਾਰ ਵਿੱਚ ਹੀ ਅੰਨੇਵਾਹ ਫਾਇਰਿੰਗ ਕਰਕੇ ਹੱਤਿਆਂ ਹੋਣੀ ਆਪ ਸਰਕਾਰ ਦੇ ਮਾੜੇ ਰਾਜ ਨੂੰ ਸਰੇਆਮ ਤੇ ਖੁੱਲਾਂ ਬਿਆਨ ਕਰਦੀ ਹੈ,ਸਥਾਨਕ ਲੋਕ ਸਹਿਮੇ ਹੋਏ ਦੱਸਦੇ ਹਨ ਕਿ ਪੰਜਾਬ ਵਿੱਚ ਲੱਟਾ ਖੋਹਾ ਚੋਰੀਆਂ,ਡਕੈਤੀਆਂ,ਫਿਰੌਤੀਆਂ ਮੰਗਣ ਦੇ ਨਾਲ ਨਾਲ ਕਤਲਾਂ ਦਾ ਦਿੱਨ ਬ ਦਿੱਨ ਵਾਧਾ ਪੰਜਾਬ ਦੇ ਮਾੜੇ ਹਲਾਤਾ ਦਾ ਪਰਦਾ ਫਾਸ ਕਰ ਰਿਹਾ ਹੈ, ਪਰ ਮੁਖਮੰਤਰੀ ਪੰਜਾਬ ਲੋਕਾਂ ਦਾ ਨਾਮਵਾਰ ਗਾਇਕਾ ਰਾਹੀ ਮਨੋਰੰਜਨ ਕਰਕੇ ਰੰਗਲੇ ਪੰਜਾਬ ਦੀਆਂ ਗੱਪਾ ਮਾਰਕੇ ਲੋਕਾਂ ਨੂੰ ਬੁੱਧੂ ਬਣਾ ਰਹੇ ਹਨ,ਤਰਨਤਾਰਨ ਵਿੱਚ ਬੈਂਕ ਡਾਕੇ ਰਾਹੀ ਲੁਟੇਰੇ ਦਿੱਨ ਦਿਹਾੜੇ ਲੱਖਾਂ ਰੁਪੈ ਲੁੱਟ ਕੇ ਲੈ ਗਏ,ਸਾਬਕ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਕਰੌੜ ਰੁਪੈ ਦੀ ਫਰੌਤੀ ਮੰਗਣ ਅਤੇ ਨਾਂ ਦੇਣ ਦੀ ਸੂਰਤ’ਚ ਸਿਧੂ ਮੂਸੇਵਾਲੇ ਵਾਂਗ ਹੱਤਿਆਂ ਕਰਨ ਦੇ ਧਮਕੀ ਭਰੇ ਫੋਨ ਕਾਲਾਂ ਤੋਂ ਸਾਫ ਜਾਹਰ ਹੈ ਕਿ ਪੰਜਾਬ ਦੇ ਹਾਲਾਤ ਹੁਣ ਬਹੁਤ ਮਾੜੇ ਹਨ ਅਤੇ ਲੋਕ ਸਰਕਾਰ ਤੋਂ ਮੰਗ ਰਹੇ ਹਨ ਕਿ ਉਹਨਾਂ ਦੇ ਜਾਨ ਮਾਲ ਦੀ ਰਾਖੀ ਕਰਨ ਲਈ ਵਿਸੇਸ ਕਦਮ ਚੁਕਣ ਦੀ ਲੋੜ ਤੇ ਜੋਰ ਦਿੱਤਾਂ ਜਾਵੇ, ਕਿਉਕਿ ਜਿਥੇ ਇੱਕ ਸਾਬਕ ਮੁਖਮੰਤਰੀ ਹੀ ਆਪਣੇ ਆਪ ਨੂੰ ਸੁਰੱਖਿਅਤ ਨਹੀ ਸਮਝ ਰਿਹਾ, ਉਥੇ ਆਮ ਆਦਮੀ ਦਾ ਕੀ ਹਾਲ ਹੋ ਸਕਦਾ ਹੈ ? ਇਸ ਕਰਕੇ ਸਰਕਾਰ ਨੂੰ ਸਮਾਜ ਵਿਰੋਧੀ ਅਨਸਰਾਂ ਨੂੰ ਕਰੜੇ ਹੱਥੀ ਲੈਣਾ ਚਾਹੀਦਾ ਹੈ ਤੇ ਸਖਤ ਤੋਂ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਸੂਬੇ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਣਾਇਆਂ ਜਾ ਸਕੇ। ਇਹਨਾਂ ਸਬਦਾ ਦਾ ਪਰਗਟਾਵਾਂ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸਨ ਖਾਲਸਾ ਦੇ ਕੌਮੀ ਪਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਤਰਨਤਾਰਨ ਵਿਖੇ ਹੋਈਆਂ ਵਾਰਦਾਤਾ ਤੇ ਮੁਖ ਮੰਤਰੀ ਚੰਨੀ ਨੂੰ ਜਾਨੋਂ ਮਾਰਨ ਦੀਆਂ ਮਿਲੀਆਂ ਧਮਕੀਆਂ ਨੂੰ ਮੁਖ ਰੱਖਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀ ਕੀਤਾ।
ਉਨ੍ਹਾਂ ਭਾਈ ਖਾਲਸਾ ਨੇ ਦੱਸਿਆਂ ਆਪ ਸਰਕਾਰ ਦਾ ਮੁੱਢਲਾਂ ਤੇ ਕਾਨੂੰਨੀ ਫਰਜ ਬਣਦਾ ਹੈ ਕਿ ਉਹ ਆਪਣੇ ਨਾਗਰਿੱਕਾਂ ਦੀ ਜਾਨਮਾਲ ਦੀ ਰਾਖੀ ਕਰਨ ਲਈ ਹਰ ਤਰਾਂ ਦੇ ਬਣਦੇ ਤੇ ਢੁੱਕਵੇਂ ਫਰਜ ਅਦਾ ਕਰੇ ਭਾਈ ਖਾਲਸਾ ਨੇ ਸਪੱਸਟ ਕੀਤਾ ਬੀਤੇ ਦਿੱਨੀ ਤਰਨਤਾਰਨ ਵਿਖੇ ਸਥਾਨਕ ਵਧਾਇਕ ਲਾਲਪੁਰਾ ਦੇ ਕਰੀਬੀ ਸਾਥੀ ਗੁਰਪ੍ਰੀਤ ਸਿੰਘ ਚੌਲਾ ਸਾਹਿਬ ਦੀ ਸਿੱਧੂ ਮੋਸੇਵਾਲੇ ਵਾਂਗ ਗੱਡੀ ਵਿੱਚ ਹੀ ਅੰਨੇਵਾਹ ਗੋਲੀਆਂ ਚਲਾਕੇ ਹੱਤਿਆਂ,ਸਾਬਕ ਮੁੱਖ ਮੰਤਰੀ ਸਰਦਾਰ ਚਰਨ ਸਿੰਘ ਚੰਨੀ ਨੂੰ ਦੋ ਕਰੌੜ ਦੀ ਫਰੌਤੀ ਦੇਣ ਅਤੇ ਨਾਂ ਦੇਣ ਦੀ ਸੂਰਤ ਵਿੱਚ ਸਿੱਧੂ ਮੂਸੇਵਾਲੇ ਵਾਂਗ ਮਾਰਨ ਦੀਆਂ ਧਮਕੀ ਭਰੀਆਂ ਕਾਲਾਂ ਅਤੇ ਸਰਕਾਰ ਵੱਲੋਂ ਚੁੱਪ ਦੇ ਨਾਲ ਨਾਲ ਰੰਗਲੇ ਪੰਜਾਬ ਦੀਆਂ ਗੱਪਾਂ ,ਭਾਈ ਖਾਲਸਾ ਨੇ ਕਿਹਾ ਇਸੇ ਹੀ ਦਿਨ ਕਸਬਾ ਝੁਬਾਲ ਤਰਨਤਾਰਨ ਦੀ ਇੱਕ ਬੈਂਕ ਵਿੱਚੋਂ ਡਾਕਾ ਮਾਰਕੇ ਚੋਰਾਂ ਵੱਲੋਂ ਲੱਖਾ ਰੁਪੈ ਲੁੱਟਣ ਅਤੇ ਅੰਮਿਰਤਸਰ ਬਾਈ ਪਾਸ ਦੀ ਇੱਕ ਗੰਨ ਹਾਊਸ ਦੁਕਾਨ ਤੋਂ ਨਾਲ ਲਗਦੀ ਕੰਧ ਨੂੰ ਸੰਨ ਲਾ ਕੇ ਚੋਰ ਵੱਡੀ ਮਾਤਰਾ ਵਿੱਚ ਰਾਇਫਲਾਂ,ਪਿਸਤੌਲ ਅਤੇ ਗੋਲੀ ਸਿੱਕਾ ਲੁੱਟਣ ਵਰਗੀਆਂ ਖਤਰਨਾਕ ਤੇ ਦਿੱਲ ਕਬਾਓ ਹੋਈਆਂ ਵਾਰਦਾਤਾ ਨੂੰ ਵੇਖ ਕੇ ਪੰਜਾਬ ਦੇ ਲੋਕ ਸਹਿਮੇ ਹੋਏ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਤੋਂ ਜਿਥੇ ਆਪਣੇ ਜਾਨ ਮਾਲ ਦੀ ਰਾਖੀ ਨੂੰ ਯੌਕੀਨੀ ਬਣਾਉਣ ਦੀ ਫੁਰਆਦ ਕਰ ਰਹੇ ਹਨ ,ਉਥੇ ਨਿੱਤ ਦਿੱਨ ਸਮਾਜ ਵਿਰੋਧੀ ਗਤੀ ਵਿੱਧੀਆ ਕਰਕੇ ਪੰਜਾਬ ਦੇ ਸਾਤਮਈ ਮਹੌਲ ਨੂੰ ਵਿਗਾੜਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਠੱਲ ਪਾਉਣ ਲਈ ਪੰਜਾਬ ਪੁਲਿਸ ਨੂੰ ਵਿਸੇਸ ਕਦਮ ਚੁਕਣ ਦੀਆਂ ਹਦਾਇਤਾਂ ਜਾਰੀ ਕਰਨ, ਤਾਂ ਕਿ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਨੂੰ ਯੌਕੀਨੀ ਬਣਾਇਆਂ ਜਾ ਸਕੇ।ਇਸ ਵਕਤ ਭਾਈ ਖਾਲਸਾ ਨਾਲ ਭਾਈ ਅਮਰਜੀਤ ਸਿੰਘ ਧੂਲਕਾ ਭਾਈ ਜੋਗਿੰਦਰ ਸਿੰਘ,ਗਿਆਨੀ ਜਗਤਾਰ ਸਿੰਘ ਫਿਰੋਜਪੁਰ,ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ,ਭਾਈ ਸਿੰਦਾ ਸਿੰਘ ਤੇ ਪਿਰਥੀ ਸਿੰਘ ਧਰਮਕੋਟ, ਭਾਈ ਅਵਤਾਰ ਸਿੰਘ ਤੇ ਭਾਈ ਗੁਰਜਸਪਰੀਤ ਸਿੰਘ ਅੰਮਿਰਤਸਰ ਅਤੇ ਮਨਜਿੰਦਰ ਸਿੰਘ ਕਮਾਲਕੇ ਆਦਿ ਆਗੂ ਹਾਜਰ ਸਨ ।
ਭਾਈ ਵਿਰਸਾ ਸਿੰਘ ਪਰਧਾਨ ਆਲ ਇੰਡੀਆਂ ਸਿੱਖ ਸਟੂਡੈਟਸ ਫੈਡਰੇਸਨ ਖਾਲਸਾ ਤੇ ਹੋਰ ਆਗੂ ਗਲਬਾਤ ਕਰਦੇ ਹੋਏ