ਗੁਰਦਾਸਪੁਰ, 5 ਜੁਲਾਈ (ਸਰਬਜੀਤ)- ਭਾਰਤ ਪਾਕਿ ਕੌਮਾਂਤਰੀ ਸਰਹੱਦ ਤੇ ਸਥਿਤ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਦੇ ਐਸ ਡੀ ਐਮ ਦਫ਼ਤਰ ਅਤੇ ਬੱਸ ਸਟੈਂਡ ਵਿੱਚ ‘ਖਾਲਿਸਤਾਨ ਜਿੰਦਾਬਾਦ‘ ਦੇ ਪੋਸਟਰ ਲਗਾਏ ਕੇ ਮਾਹੌਲ ਖਰਾਬ ਕਰਨ ਦਾ ਯਤਨ ਕੀਤਾ ਗਿਆ। ਜਿਸ ਬਾਰੇ ਜਾਣਕਾਰੀ ਮਿਲਣ ’ਤੇ ਪੰਜਾਬ ਪੁਲੀਸ ਦੇ ਜਵਾਨਾਂ ਅਤੇ ਸਵੈਟ ਟੀਮ ਦੇ ਜਵਾਨਾਂ ਵੱਲੋਂ ਮੌਕੇ ਤੇ ਜਾ ਕੇ ਪੋਸਟਰ ਉਤਾਰੇ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਇਤਿਹਾਸਕ ਕਸਬਾ ਕਲਾਨੌਰ ਦੀ ਸਬ ਡਿਵੀਜ਼ਨ ਦੇ ਗੇਟ ਤੇ ਦੋ ਅਤੇ ਬੱਸ ਸਟੈਂਡ ਵਿਚ ਵੱਖ ਵੱਖ ਥਾਵਾਂ ਤੇ 6 ਦੇ ਕਰੀਬ ਪੋਸਟਰ ਲਗਾਏ ਗਏ। ਪੋਸਟਰ ਲਗਾਏ ਗਏ ਕਾਗਜ ਦੇ ਚਿੱਟੇ ਪੇਪਰ ਉੱਪਰ ਖ਼ਾਲਸਾ ਰਾਜ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਪੰਜਾਬ ਦਾ ਅਸਲੀ ਹੱਕ ਖਾਲਿਸਤਾਨ ਜਿੰਦਾਬਾਦ ਹਿੰਦੋਸਤਾਨ ਮੁਰਦਾਬਾਦ ਸਿੱਖ ਕੌਮ ਜਿਊਂਦੀ ਹੈ ਬਦਲਾ ਲਵੇਗੀ ਪੋਸਟਰ ਤੇ ਲਿਖਿਆ ਹੋਇਆ ਸੀ। ਇਨਾਂ ਪੋਸਟਰਾਂ ਦੀ ਸੂਚਨਾ ਮਿਲਣ ਤੇ ਪੁਲੀਸ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਜਸਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਐੱਸਡੀਐੱਮ ਦਫਤਰ ਅਤੇ ਬੱਸ ਸਟੈਂਡ ਪਹੁੰਚੀ ਜਿਥੇ ਇਨਾਂ ਪੋਸਟਰਾਂ ਨੂੰ ਉਤਾਰ ਦਿੱਤਾ ਗਿਆ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਦਿਨੀਂ ਇਸੇ ਤਰਾਂ ਦੇ ਖਾਲਿਸਤਾਨ ਜਿੰਦਾਬਾਦ ਦੇ ਪੋਸਟਰ ਕਲਾਨੌਰ ਅਤੇ ਵਡਾਲਾ ਬਾਂਗਰ ਵਿਚ ਵੀ ਲਗਾਏ ਗਏ ਸਨ ਅਤੇ ਪੁਲਸ ਥਾਣਾ ਕਲਾਨੌਰ ਵੱਲੋਂ ਅਣਪਛਾਤੇ ਅਨਸਰਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ ।