ਗੁਰਦਾਸਪੁਰ, 16 ਦਸੰਬਰ (ਸਰਬਜੀਤ ਸਿੰਘ) – ਪੰਜਾਬ ਡੇਅਰੀ ਵਿਕਾਸ ਵਿਭਾਗ ਅਤੇ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਡਾਇਰੈਕਟਰ ਕੁਲਦੀਪ ਸਿੰਘ ਜੱਸੋਵਾਲ, ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਅਤੇ ਡਿਪਟੀ ਡਾਇਰੈਕਟਰ ਡੇਅਰੀ ਵਰਿਆਮ ਸਿੰਘ ਦੀ ਯੋਗ ਅਗਵਾਈ ਹੇਠ ਡੀਡੀ 6 ਸਕੀਮ ਅਧੀਨ ਅੱਜ ਪਿੰਡ ਭੋਪਰ ਸੈਦਾਂ ਵਿਖੇ ਇੱਕ ਦਿਨਾਂ ਦੁੱਧ ਉਤਪਾਦਕ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਦੁੱਧ ਉਤਪਾਦਕਾਂ ਨੂੰ ਪਸ਼ੂਆਂ ਦੀਆਂ ਬਿਮਾਰੀਆਂ, ਇਨ੍ਹਾਂ ਦੇ ਇਲਾਜ ਅਤੇ ਚਾਰੇ ਸਬੰਧੀ ਮਾਹਿਰਾਂ ਵੱਲੋਂ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡੇਅਰੀ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਵਰਿਆਮ ਸਿੰਘ ਵੱਲੋਂ ਪਸ਼ੂ ਪਾਲਕਾਂ ਵਾਸਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ, ਸਬਸਿਡੀਆਂ ਅਤੇ ਬੀਮਾ ਸਕੀਮਾਂ ਸਬੰਧੀ ਵਿਸਥਾਰ ਵਿਚ ਜਾਣੂ ਕਰਵਾਇਆ ਗਿਆ। ਇਸ ਕੈਂਪ ਵਿਚ ਪਿੰਡ ਅਤੇ ਇਲਾਕੇ ਦੇ ਅਗਾਂਹਵਧੂ ਕਿਸਾਨਾਂ, ਦੁੱਧ ਉਤਪਾਦਕਾਂ ਨੇ ਸ਼ਾਮਲ ਹੋ ਕੇ ਲਾਭ ਲਿਆ। ਇਸ ਮੌਕੇ ਸਰਪੰਚ ਅਨੁਪਮਾ ਕੁੰਡਲ, ਡਾ ਅਸ਼ੋਕ ਸਿੰਘ ਬਸਰਾ, ਡਾ. ਰਾਕੇਸ਼ ਕੁਮਾਰ, ਕਮਲ ਕਿਸ਼ੋਰ, ਪੰਜਾਬ ਗ੍ਰਾਮੀਣ ਬੈਂਕ ਮੈਨੇਜਰ, ਡੇਅਰੀ ਇੰਸਪੈਕਟਰ ਬਰਜਿੰਦਰ ਸਿੰਘ, ਡੇਅਰੀ ਇੰਸਪੈਕਟਰ ਅੰਨੂ ਅਤੇ ਅਨਾਮਿਕਾ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਅਗਾਂਹਵਧੂ ਕਿਸਾਨ ਦੁੱਧ ਉਤਪਾਦਕ ਵੀ ਹਾਜ਼ਰ ਸਨ।