ਸਮਾਰੋਹ ਵਿੱਚ ਕੈਬਨਿਟ ਮੰਤਰੀ ਕਟਾਰੂਚੱਕ ਦੇ ਸਪੁੱਤਰ ਵਿਜੈ ਕਟਾਰੂਚੱਕ ਹੋਏ ਸ਼ਾਮਲ
ਗੁਰਦਾਸਪੁਰ, 31 ਜੁਲਾਈ (ਸਰਬਜੀਤ ਸਿੰਘ)– ਡਾ. ਕੇ.ਡੀ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਬੈਸਟ ਪਲੇਅ ਬੈਕ ਸਿੰਗਰ ਸਵ. ਮੁਹੰਮਦ ਰਫੀ ਸਾਹਿਬ ਦੀ 43ਵੀਂ ਬਰਸੀ ਦੇ ਮੌਕੇ ਤੇ ਆਰ.ਕੇ ਰਿਜੇਂਸੀ ਵਿਖੇ ਸਿੰਗਿੰਗ ਪ੍ਰਤੀਯੋਗਿਤਾ ਕਰਵਾਈ ਗਈ। ਜਿਸ ਵਿੱਚ 500 ਤੋਂ ਵੱਧ ਬੁੱਧੀਜੀਵੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਬੱਚਿਆਂ ਵੱਲੋਂ ਸਵ. ਮੁਹੰਮਦ ਰਫੀ ਸਾਹਿਬ ਦੇ ਗਾਏ ਹੋਏ ਸਦਾ ਬਹਾਰ ਗਾਣਿਆ ਦਾ ਗੁਣਗਾਨ ਕੀਤਾ ਗਿਆ। ਇਸ ਵਿੱਚ ਜੱਜਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਸਭ ਤੋਂ ਵਧੀਆ ਗਾਉਣ ਵਾਲੇ ਬੱਚਿਆ ਨੂੰ ਕ੍ਰਮਵਾਰ ਇਨਾਮ ਤਕਸੀਮ ਕੀਤੇ ਗਏ। ਇਸ ਸਮਾਰੋਹ ਵਿੱਚ ਬੁੱਧੀਜੀਵੀ, ਸੁੱਘੜ ਸਿਆਣੇ ਨੇਤਾ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਦੇ ਸਪੁੱਤਰ ਵਿਜੈ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਚੇਅਰਮੈਨ ਡਾ. ਕੇ.ਡੀ ਸਿੰਘ ਤੇ ਡਾ. ਲਵਲੀਨ ਕੌਰ ਨੇ ਵੀ ਰਫੀ ਸਾਹਿਬ ਦੇ ਗਾਣੇ ਗਾ ਕੇ ਭਰਪੂਰ ਮਨੋਰੰਜਨ ਕੀਤਾ।
ਇਸ ਸਮਾਰੋਹ ਵਿੱਚ ਸ਼ਖਸ਼ਮ ਪੁੱਤਰ ਸਚਿਨ ਕੁਮਾਰ ਵਾਸੀ ਗੁਰਦਾਸਪੁਰ ਜੋ ਕਿ 8ਵੀਂ ਕਲਾਸ ਦਾ ਵਿਦਿਆਰਥੀ ਹੈ, ਉਸਨੇ ਰਫੀ ਸਾਹਿਬ ਦੀ ਯਾਦ ਨੂੰ ਤਾਜਾ ਕਰਦੇ ਹੋਇਆ ਇੱਕ ਗਾਣਾ ਗਾਇਆ ਕਿ ਤੇਰੀ ਆਖੋਂ ਕੇ ਸਿਵਾ ਇਸ ਦੁਨੀਆਂ ਮੈਂ ਰੱਖਾ ਕਿਯਾ ਹੈ ਤਾਂ ਦਰਸ਼ਕਾ ਵੱਲੋਂ ਤਾਲੀਆ ਨਾਲ ਗੁਣ ਗਾਉਣ ਲੱਗ ਪਏ। ਕਿਉਂਕਿ ਇਹ ਬੱਚੇ ਦੀ ਉਮਰ 13 ਸਾਲ ਹੀ ਹੈ।
ਇਸ ਦੌਰਾਨ ਮੁਹੰਮਦ ਰਫੀ ਸਾਹਿਬ ਦੇ ਸਪੁੱਤਰ ਸ਼ਾਹਿਦ ਰਫੀ ਨੇ ਵੀ ਡਾ. ਕੇ.ਡੀ ਸਿੰਘ ਨਾਲ ਟੈਲੀਫੋਨ ਤੇ ਗੱਲਬਾਤ ਕਰਕੇ ਆਪਣੇ ਪਿਤਾ ਜੀ ਦੀ ਸ਼ਰਧਾਂਜਲੀ ਸਮਾਰੋਹ ਵਿੱਚ ਹਾਜਰੀ ਲਗਾਈ ਅਤੇ ਪ੍ਰਣ ਕੀਤਾ ਕਿ ਅਗਲੇ ਸਾਲ 31 ਜੁਲਾਈ ਨੂੰ ਮੈਂ ਆਪਣੇ ਪਿਤਾ ਜੀ ਦੀ ਬਰਸੀ ਜੋ ਤੁਹਾਡੇ ਵੱਲੋਂ ਇਹ ਪ੍ਰੋਗਰਾਮ ਕੀਤਾ ਜਾਣਾ, ਉਸ ਵਿੱਚ ਜਰੂਰ ਸ਼ਿਰਕਤ ਕਰਾਂਗਾ। ਇਸ ਮੌਕੇ ਡਾ. ਜੇ.ਪੀ ਸਿੰਘ ਮੈਨੇਜਿੰਗ ਡਾਇਰੈਕਟਰ, ਗੁਰਪ੍ਰੀਤ ਸਿੰਘ ਔਰਗਨਾਈਜਰ, ਰਾਜੇਸ਼ ਭੱਟ ਜੱਜ, ਰਿਸ਼ੀ ਰਾਜ ਜੱਜ, ਮਾਸਟਰ ਸਲੀਮ ਜੱਜ, ਸੁਨੀਲ ਗੁਪਤਾ, ਰੋਮੇਸ਼ ਮਹਾਜਨ, ਬੰਟੀ ਲਮੀਨੀ, ਮੁਨੀਸ਼ ਗਿੱਲ ਵੀ ਵਿਸ਼ੇਸ਼ ਤੌਰ ਹਾਜਰ ਸਨ। ਇਸ ਸਮਾਰੋਹ ਦੀ ਝਲਕੀਆਂ।