ਗੁਰਦਾਸਪੁਰ, 14 ਅਗਸਤ (ਸਰਬਜੀਤ ਸਿੰਘ)– ਅੱਖਾਂ ਦੇ ਵਿਸ਼ਵ ਪ੍ਰਸਿੱਧ ਡਾਕਟਰ ਕੇਡੀ ਸਿੰਘ ਵੱਲੋਂ ਕੇਂਦਰੀ ਵਿਦਿਆਲੇ ਆਰਮੀ ਏਰੀਆ ਪਠਾਨਕੋਟ ਵਿੱਚ ਬੱਚਿਆਂ ਨੂੰ ਅੱਖਾਂ ਦੇ ਫਲੂ ਬਾਰੇ ਜਾਣਕਾਰੀ ਦਿੱਤੀ ਗਈ।
ਡਾਕਟਰ ਕੇਡੀ ਸਿੰਘ ਨੇ ਦੱਸਿਆ ਕਿ ਅੱਖਾਂ ਦੇ ਫਲੂ ਦੀਆ ਬੀਮਾਰੀਆਂ ਲਗਾਤਾਰ ਵੱਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਤੋਂ ਬਚਣ ਲਈ ਸਾਵਧਾਨੀ ਵਰਤਣੀ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਅੱਖਾਂ ਦਾ ਫਲੂ ਯਾਨੀ ਕੰਨਜਕਟਿਵਾਇਟਿਸ ਇੱਕ ਕਿਸਮ ਦੀ ਲਾਗ ਹੈ, ਜੋ ਕੰਨਜਕਟਿਵਾ ਦੀ ਸੋਜ ਕਾਰਨ ਬਣਦਾ ਹੈ। ਕੰਨਜਕਟਿਵਾ ਇੱਕ ਸਪਸ਼ਟ ਪਰਤ ਹੈ ਜੋ ਅੱਖ ਦੇ ਸਫੇਦ ਹਿੱਸੇ ਤੇ ਪਲਕਾਂ ਦੀ ਅੰਦਰਲੀ ਪਰਤ ਨੂੰ ਢੱਕਦੀ ਹੈ। ਬਰਸਾਤ ਦੇ ਮੌਸਮ ਵਿੱਚ ਤਾਪਮਾਨ ਤੇ ਨਮੀ ਵਿੱਚ ਗਿਰਾਵਟ ਕਾਰਨ ਬੈਕਟੀਰੀਆ, ਵਾਇਰਸ ਤੇ ਐਲਰਜੀ ਵਧਣ ਲੱਗਦੀ ਹੈ। ਇਹ ਐਲਰਜੀ ਵਾਲੀਆਂ ਪ੍ਰਤੀਕ੍ਰਿਆਵਾਂ ਅੱਖਾਂ ਦੀ ਲਾਗ ਦਾ ਕਾਰਨ ਬਣ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਹੱਥਾਂ ਦੀ ਸਫਾਈ ਦਾ ਧਿਆਨ ਰੱਖੋ, ਆਪਣੇ ਹੱਥਾਂ ਨੂੰ ਵਾਰ-ਵਾਰ ਧੋਂਦੇ ਰਹੋ। ਗੰਦੇ ਹੱਥਾਂ ਰਾਹੀਂ ਕੰਨਜਕਟਿਵਾਇਟਿਸ ਫੈਲਣ ਦਾ ਖਤਰਾ ਹੈ। ਅੱਖਾਂ ਦਾ ਮੇਕਅੱਪ ਤੇ ਤੌਲੀਆ ਕਿਸੇ ਨਾਲ ਵੀ ਸਾਂਝੇ ਨਾ ਕਰੋ। ਤੌਲੀਏ ਨੂੰ ਵਾਰ-ਵਾਰ ਧੋਂਦੇ ਰਹੋ ਤੇ ਸਾਫ਼ ਕੱਪੜੇ ਹੀ ਪਹਿਨੋ।ਅੱਖਾਂ ਦੇ ਸੁੰਦਰਤਾ ਉਤਪਾਦਾਂ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਨ੍ਹਾਂ ਦੀ ਵਰਤੋਂ ਨਾ ਕਰੋ। ਸਿਰਹਾਣੇ ਦੇ ਕਵਰ ਨੂੰ ਵਾਰ-ਵਾਰ ਬਦਲਦੇ ਰਹੋ ਕੰਨਜਕਟਿਵਾਇਟਿਸ ਇੱਕ ਛੂਤ ਦੀ ਬਿਮਾਰੀ ਹੈ, ਇਸ ਲਈ ਅੱਖਾਂ ਦੇ ਫਲੂ ਵਾਲੇ ਕਿਸੇ ਵੀ ਵਿਅਕਤੀ ਦੇ ਨੇੜੇ ਜਾਣ ਤੋਂ ਬਚੋ।