ਗੁਰਦਾਸਪੁਰ, 30 ਅਪ੍ਰੈਲ (ਸਰਬਜੀਤ ਸਿੰਘ)– ਗੁਰਦਾਸਪੁਰ ਨਬੀਪੁਰ ਬਾਈਪਾਸ ਨੇੜੇ ਇੱਕ ਟਰੱਕ ਨੂੰ ਓਵਰਟੇਕ ਕਰਦੇ ਸਮੇਂ ਕਾਰ ਦਰੱਖਤ ਨਾਲ ਟਕਰਾ ਗਈ। ਜਿਸ ਕਾਰਨ ਕਾਰ ਵਿੱਚ ਸਵਾਰ ਚਾਰ ਨੌਜਵਾਨ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਅਤੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਨੌਜਵਾਨ ਗੱਡੀ ਤੇ ਸਵਾਰ ਹੋ ਕੇ ਕਿੱਤੇ ਜਾ ਰਹੇ ਸਨ। ਜਦੋਂ ਉਹ ਉਕਤ ਜਗ੍ਹਾਂ ਤੇ ਪੁੱਜੇ ਤਾਂ ਉਨ੍ਹਾਂ ਦਾ ਗੱਡੀ ਤੋਂ ਸੰਤੁਲਨ ਖੋ ਗਿਆ।ਜਿਸ ਕਾਰਨ ਕਾਰ ਪਹਿਲੇ ਖੰਭੇ ਨੂੰ ਤੋੜਦੇ ਹੋਏ ਸੜਕ ਕਿਨਾਰੇ ਲਗੇ ਦਰੱਖਤ ਨਾਲ ਟਕਰਾ ਗਈ। ਹਾਲਾਂਕਿ ਹਾਦਸੇ ਵਿੱਚ ਚਾਰੋ ਨੌਜਵਾਨ ਬਾਲ-ਬਾਲ ਬਚ ਗਏ।