ਨਾਲਸਾ ਦੀਆਂ ਵੱਖ-ਵੱਖ ਸਕੀਮਾਂ ਬਾਰੇ ਕੀਤਾ ਗਿਆ ਜਾਗਰੂਕ
ਗੁਰਦਾਸਪੁਰ, 30 ਨਵੰਬਰ (ਸਰਬਜੀਤ ਸਿੰਘ) – ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ, ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੀਆਂ ਹਦਾਇਤਾਂ ਅਨੁਸਾਰ ਰਜਿੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ, ਮਨੀਤ ਕੌਰ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ, ਰਜੇਸ਼ ਆਹਲੂਵਾਲੀਆ, ਸਿਵਿਲ ਜੱਜ (ਸੀਨੀਅਰ ਡਵੀਜਨ), ਗੁਰਦਾਸਪੁਰ ਅਤੇ ਰੰਜੀਵ ਪਾਲ ਸਿੰਘ ਚੀਮਾ, ਚੀਫ ਜੁਡੀਸ਼ੀਅਲ ਮੈਜਿਸਟਰੇਟ, ਗੁਰਦਾਸਪੁਰ ਦੁਆਰਾ ਅੱਜ ਓਰੀਏਸ਼ਨ ਟਰੇਨਿੰਗ ਮੋਡਿਊਲ ਦਾ ਉਦਘਾਟਨ ਕੀਤਾ ਗਿਆ। ਇਹ ਟ੍ਰੇਨਿੰਗ ਮੋਡਿਊਲ ਅੱਜ ਮਿਤੀ 30.11.2024 ਤੋਂ ਸ਼ੁਰੂ ਹੋਇਆ ਹੈ ਜੋ ਮਿਤੀ 03.12.2024 ਤੱਕ ਚੱਲੇਗਾ।
ਜ਼ਿਲ੍ਹਾ ਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ ਨੇ ਦੱਸਿਆ ਕਿ ਇਸ ਟ੍ਰੇਨਿੰਗ ਮੋਡਿਊਲ ਦਾ ਮੰਤਵ ਨਾਲਸਾ ਦੀਆਂ ਸਕੀਮਾਂ (ਲੀਗਲ ਸਰਵਿਸਿਜ ਟੂ ਪਰਸਨਸ ਵਿਦ ਮੈਂਟਲ ਇਲਨੈੱਸ ਐਂਡ ਪਰਸਨ ਵਿਦ ਇੰਟਲੈਕਚੂਅਲ ਡਿਸਏਬਲਿਟੀ) ਸਕੀਮ 2024 ਅਤੇ ਨਾਲਸਾ ਦੀ ਲੀਗਲ (ਚਾਈਲਡ ਫਰੈਂਡਲੀ ਲੀਗਲ ਸਰਵਿਸਿਜ ਫਾਰ ਚਿਲਡਰਨ) ਸਕੀਮ 2024 ਸਬੰਧੀ ਜਾਗਰੁਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ ਵਿਖੇ ਉਕਤ ਦੋਨਾਂ ਨਾਲਸਾ ਦੀਆਂ ਸਕੀਮਾਂ ਤਹਿਤ ਸਪੈਸ਼ਲ ਯੂਨਿਟ ਗਠਿਤ ਕੀਤੇ ਗਏ ਹਨ। ਇਹਨਾਂ ਸਪੈਸ਼ਲ ਯੂਨਿਟ ਵਿੱਚ ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਗੁਰਦਾਸਪੁਰ, ਰਿਟਾਇਰਡ ਜੂਡੀਸ਼ੀਅਲ ਅਫਸਰ, ਪੈਨਲ ਐਡਵੋਕੇਟਜ਼ ਅਤੇ ਪੀ.ਐਲ.ਵੀਜ਼ ਲਏ ਗਏ ਹਨ।
ਰਜਿੰਦਰ ਅਗਰਵਾਲ, ਜਿਲ੍ਹਾ ਅਤੇ ਸੈਸ਼ਨ ਜੱਜ, ਗੁਰਦਾਸਪੁਰ ਨੇ ਕਿਹਾ ਕਿ ਨਾਲਸਾ ਦੀਆਂ ਹਦਾਇਤਾਂ ਮੁਤਾਬਿਕ ਇਹਨਾਂ ਸਕੀਮਾਂ ਤਹਿਤ ਹਰ ਵਰਗ ਦੇ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਨਾ ਹੈ ਤਾਂ ਜੋ ਹਰ ਵਰਗ ਦੇ ਲੋਕ ਮੁਫਤ ਕਾਨੂੰਨੀ ਸਹਾਇਤਾ ਦਾ ਫਾਇਦਾ ਲੈ ਸਕਣ। ਇਸ ਲਈ ਨਾਲਸਾ ਵੱਲੋਂ ਸਮੇਂ ਸਮੇਂ ਸਿਰ ਟ੍ਰੇਨਿੰਗ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਜੋ ਇਹਨਾਂ ਸਕੀਮਾਂ ਬਾਰੇ ਵਿਸਥਾਰ ਵਿੱਚ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਮੌਕੇ ਰਜੇਸ਼ ਆਹਲੂਵਾਲੀਆ, ਸਿਵਿਲ ਜੱਜ (ਸੀਨੀਅਰ ਡਵੀਜਨ), ਗੁਰਦਾਸਪੁਰ, ਰੰਜੀਵ ਪਾਲ ਸਿੰਘ ਚੀਮਾ, ਚੀਫ ਜੁਡੀਸ਼ੀਅਲ ਮੈਜਿਸਟਰੇਟ, ਗੁਰਦਾਸਪੁਰ, ਪੈਨਲ ਐਡਵੋਕੇਟਜ਼, ਪੀ.ਐਲ.ਵੀਜ਼ ਅਤੇ ਰਿਸੋਰਸ ਪਰਸਨ ਵੀ ਮੌਜੂਦ ਸਨ।