ਗੁਰਦਾਸਪੁਰ, 28 ਸਤੰਬਰ (ਸਰਬਜੀਤ ਸਿੰਘ)-ਕਲਾਨੌਰ ਰੋਡ ’ਤੇ ਸਥਿਤ ਸੀ.ਬੀ.ਆਈ ਇੰਫੋਟੈਕ ਜ਼ਿਲੇ ਦੇ ਸਰਹੱਦੀ ਇਲਾਕੇ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਜਿਸ ਵਿੱਚ ਵਿਦਿਆਰਥੀ ਵੱਖ-ਵੱਖ ਤਰਾਂ ਦੇ ਕੋਰਸ ਕਰਕੇ ਅਲੱਗ ਅਲੱਗ ਵਿਭਾਗਾਂ ਵਿੱਚ ਨੌਕਰੀ ਕਰ ਰਹੇ ਹਨ। ਜਦੋਂ ਕਿ ਅਜੇ ਵੀ ਹੋਰ ਵਿਦਿਆਰਥੀ ਇਹ ਕੋਰਸ ਕਰ ਰਹੇ ਹਨ।
ਸੰਸਥਾਂ ਦੇ ਐਮ.ਡੀ ਇੰਜੀ. ਸੰਦੀਪ ਕੁਮਾਰ ਨੇ ਦੱਸਿਆ ਕਿ ਉਨਾਂ ਦੇ ਸੰਸਥਾਂ ਵਿੱਚ 3 ਅਤੇ 6 ਮਹੀਨੇ ਦੇ ਕੋਰਸ ਕਰਵਾਏ ਜਾਂਦੇ ਹੈ।ਇਹ ਵਿਦਿਆਰਥੀ ’ਤੇ ਡਿਪੈਂਡ ਕਰਦਾ ਹੈ ਕਿ ਉਹ ਉਸਨੇ ਕਿੰਨੇ ਸਮੇਂ ਦਾ ਕੋਰਸ ਲੈਣਾ ਹੈ।ਜੇਕਰ ਕੋਈ ਵਿਦਿਆਰਥੀ 6 ਮਹੀਨੇ ਦਾ ਕੋਰਸ ਲੈਂਦਾ ਹੈ ਤਾਂ ਉਸ ਵਿੱਚ ਰਿਪਲੈਸਮੇਂਟ ਵੀ ਹੋ ਜਾਂਦੀ ਹੈ। ਜਿਨਾਂ ਵਿਦਿਆਰਥੀਆਂ ਨੇ 10ਵੀਂ, 12ਵੀਂ ਅਤੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਅਤੇ ਉਨਾਂ ਕੋਲ ਕੋਈ ਨੌਕਰੀ ਨਹੀਂ ਹੈ ਤਾਂ ਉਹ ਉਨਾਂ ਦੀ ਸੰਸਥਾਂ ਕੋਲ ਆ ਸਕਦੇ ਹਨ ਤਾਂ ਜੋ ਉਨਾਂ ਨੂੰ ਰਿਪੈਲਸਮੇਂਟ ਵਗੈਰਾ ਮਿਲ ਸਕੇ। ਇਸ ਤੋਂ ਇਲਾਵਾ ਸੇਵਾ ਮੁੱਕਤ ਆਰਮੀ ਆਫਿਸਰਾਂ ਲਈ ਵੀ ਇੱਥੇ ਸਪੈਸ਼ਲ ਆਫਰ ਵੀ ਹੁੰਦੇ ਹਨ, ਉਨਾਂ ਦੇ ਬੈਚ ਅਲੱਗ ਤਰਾਂ ਦੇ ਲੱਗਦੇ ਹਨ। ਇੱਥੇ ਸਟਾਫ ਬਹੁਤ ਹੀ ਮਾਹਿਰ ਹੈ।
ਉਧਰ ਵਿਦਿਆਰਥੀਆਂ ਨਾਲ ਗੱਲਬਾਤ ਕਰਨ ’ਤੇ ਉਨਾਂ ਸਟਾਫ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਸਟਾਫ ਬਹੁਤ ਹੀ ਵਧੀਆ ਹੈ। ਇੱਥੇ ਘਰ ਦੇ ਪਰਿਵਾਰਿਕ ਅਜਿਹਾ ਮਾਹੌਲ ਵੇਖਣ ਨੂੰ ਮਿਲਦਾ ਹੈ।