ਪਟਿਆਲਾ, ਗੁਰਦਾਸਪੁਰ, 19 ਦਸੰਬਰ (ਸਰਬਜੀਤ ਸਿੰਘ)– ਬਿਨਾਂ ਤਜਰਬਾ ਸੰਘਰਸ਼ ਕਮੇਟੀ ਵੱਲੋਂ ਆਪਣੀ ਜਾਇਜ਼ ਮੰਗਾਂ ਨੂੰ ਲੈ ਕੇ ਦਿੱਤੇ ਗਏ ਅਲਟੀਮੇਟਮ ਅਨੁਸਾਰ ਪਾਵਰਕਾਮ ਦੇ ਮੁੱਖ ਦਫਤਰ ਅੱਗੇ ਰੋਸ਼ ਧਰਨਾ ਪ੍ਰਦਰਸ਼ਨ ਕੀਤਾ ਗਿਆ। ਮੁਲਾਜ਼ਮਾਂ ਦੇ ਰੋਸ ਨੂੰ ਦੇਖਦਿਆਂ ਹੋਇਆ ਮੈਨੇਜਰਮੈਂਟ ਵੱਲੋਂ ਮੀਟਿੰਗ ਕੀਤੀ ਗਈ। ਇਹ ਮੀਟਿੰਗ ਐਮ.ਏ ਜਸਵੀਰ ਸਿੰਘ ਸੂਰ ਸਿੰਘ ਵਾਲਾ ਅਤੇ ਬਿਨਾਂ ਤਜਰਬਾ ਸੰਘਰਸ਼ ਕਮੇਟੀ ਨਾਲ ਹੋਈ। ਧਰਨੇ ਵਿੱਚ ਆਈਟੀਆਈ ਐਸੋਸੀਏਸ਼ਨ ਦੇ ਸੀਨੀਅਰ ਮੀਤ ਗੁਰਜੀਤ ਸਿੰਘ ਸ਼ੇਰਗਿੱਲ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਵਿਸ਼ਵਾਸ ਦਵਾਇਆ ਕਿ ਜਦੋਂ ਤੱਕ ਬਿਜਲੀ ਮੈਨੇਜਮੈਂਟ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਅਸੀਂ ਸਾਥੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਾਂਗੇ। ਕਮੇਟੀ ਨੇ ਮੈਨੇਜਮੈਂਟ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਸ ਮਰਨ ਵਕਤ ਵਿੱਚ ਕੋਈ ਅਣਹੋਣੀ ਵਾਪਰਦੀ ਹੈ ਤਾਂ ਇਸ ਦੀ ਪੂਰੀ ਜਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ। ਇਸ ਰੋਸ਼ ਧਰਨੇ ਵਿੱਚ ਵੱਖ ਵੱਖ ਸਾਥੀਆਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਇਸ ਮੌਕੇ ਤੇ ਰਾਜ ਕੰਬੋਜ, ਸੀਨੀਅਰ ਮੀਤ ਪ੍ਰਧਾਨ ਗੁਰਜੀਤ ਸ਼ੇਰਗਿਲ, ਵਿਕਰਮ, ਪਵਨ ਅਬੋਹਰ, ਮਿੱਠੂ ਸਿੰਘ, ਹਰਵਿੰਦਰ ਹੈਰੀ, ਅਵਤਾਰ ਸਿੰਘ, ਇਕਬਾਲ ਸਿੰਘ ਆਦਿ ਹਾਜਰ ਸਨ।