ਗੁਰਦਾਸਪੁਰ, 13 ਸਤੰਬਰ (ਸਰਬਜੀਤ ਸਿੰਘ ) ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋਂ ਇੱਕ ਮੈਗਾ ਰੋਜਗਾਰ ਮੇਲਾ ਮਿਤੀ 14 ਸਤੰਬਰ 2022 ਨੂੰ ਆਰ.ਆਰ ਬਾਵਾ ਡੀ.ਏ.ਵੀ ਕਾਲਜ ਫਾਰ ਵੂਮਨ, ਬਟਾਲਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।
ਜਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਇਸ ਰੋਜ਼ਗਾਰ ਮੇਲੇ ਵਿੱਚ 10ਵੀਂ, 12ਵੀਂ, ਗਰੈਜੁਏਟ ਅਤੇ ਪੋਸਟ ਗਰੇਜੂਏਟ ਪ੍ਰਾਰਥੀਆਂ ਨੂੰ ਟੈਕਨੀਕਲ ਅਤੇ ਨਾਨ ਟੈਕਨੀਕਲ ਪੋਸਟਾਂ ਲਈ ਵਧੀਆ ਸੈਲਰੀ ’ਤੇ ਯੋਗਤਾ ਅਨੁਸਾਰ ਭਰਤੀ ਕੀਤਾ ਜਾਵੇਗਾ। ਇਸ ਰੋਜ਼ਗਾਰ ਮੇਲੇ ਵਿੱਚ ਲਗਭਗ 12 ਨਾਮੀ ਕੰਪਨੀਆਂ ਜਿਵੇਂ ਕਿ ਬਾਏਜੂਸ, ਐਕਸਿਸ ਬੈਂਕ, ਆਈ.ਸੀ.ਆਈ.ਸੀ.ਆਈ ਬੈਂਕ, ਡਾ. ਆਈ.ਟੀ.ਐਮ ਮੋਹਾਲੀ, ਐਸ.ਆਈ.ਐਸ ਸਕਿਉਰਟੀ, ਐਸ.ਬੀ.ਆਈ. ਲਾਈਫ ਇੰਸ਼ੋਰੈਂਸ, ਪੀ.ਐਨ.ਬੀ.ਮੈਟ ਲਾਈਫ, ਐਲ.ਆਈ.ਸੀ, ਸਵੀਫਟ ਸਕਿਊਰਟੀ, ਸੱਤਿਆ ਮਾਈਕਰੋ ਫਾਈਨੈਂਸ ਅਤੇ ਏ.ਬੀ. ਗ੍ਰੇਨ ਸਪੀਰਟ ਪ੍ਰਾਈਵੇਟ ਲਿਮ: ਗੁਰਦਾਸਪੁਰ ਵਲੋਂ ਸ਼ਮੂਲੀਅਤ ਕੀਤੀ ਜਾਵੇਗੀ।
ਜ਼ਿਲ੍ਹਾ ਰੋਜਗਾਰ ਅਫਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਅੱਗੇ ਦੱਸਿਆ ਕਿ ਚਾਹਵਾਨ 10ਵੀਂ, 12ਵੀਂ, ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪਾਸ ਉਮੀਦਵਾਰ ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਹੈ, ਉਹ ਮਿਤੀ 14 ਸਤੰਬਰ 2022 ਸਵੇਰੇ 9:00 ਵਜੇ ਆਰ.ਆਰ ਬਾਵਾ ਡੀ.ਏ.ਵੀ ਕਾਲਜ ਫਾਰ ਵੂਮਨ, ਬਟਾਲਾ ਵਿਖੇ ਨਿੱਜੀ ਤੌਰ ਤੇ ਫਾਰਮਲ ਡਰੈਸ ਵਿੱਚ ਆਪਣਾ ਰੀਜ਼ਿਊਮ ਅਤੇ ਪੜ੍ਹਾਈ ਦੇ ਸਰਟੀਫਿਕੇਟ ਨਾਲ ਲੈ ਕੇ ਇੰਟਰਵਿਊ ਲਈ ਹਾਜ਼ਰ ਹੋ ਸਕਦੇ ਹਨ।