ਗੁਰਦਾਸਪੁਰ, 12 ਸਤੰਬਰ (ਸਰਬਜੀਤ ਸਿੰਘ)-ਥਾਣਾ ਕਲਾਨੌਰ ਦੀ ਪੁਲਸ ਨੇ ਜਬਰਦਸਤੀ ਧਰਮ ਪਰਿਵਰਤਨ ਕਰਵਾਉਣ ਦੇ ਮਾਮਲੇ ਵਿੱਚ ਦੋ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਉਪਕਾਰ ਸਿੰਘ ਉਰਫ ਉਂਕਾਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਦਲੀਵਾਲ ਨੇ ਦੱਸਿਆ ਕਿ ਉਹ ਕਾਹਲੋਂ ਪੋਲਟਰੀ ਫਾਰਮ ਕਲਾਨੌਰ ਵਿਖੇ ਕੰਮ ਕਰਦਾ ਹੈ। ਕੁਝ ਦਿਨ ਪਹਿਲਾ ਦੋਸ਼ੀ ਬਲਕਾਰ ਮਸੀਹ ਪੁੱਤਰ ਸੁਲੱਖਣ ਮਸੀਹ ਵਾਸੀ ਨਬੀਪੁਰ ਅਤੇ ਜਗਤਾਰ ਸਿੰਘ ਉਸਦੇ ਕੋਲ ਆਏ ਅਤੇ ਕਹਿਣ ਲੱਗੇ ਕਿ ਚਰਚ ਜਾਇਆ ਕਰ ਤਾਂ ਉਸਨੇ ਉਨਾਂ ਨੂੰ ਮਨਾਂ ਕਰਕੇ ਵਾਪਿਸ ਭੇਜ ਦਿੱਤਾ ਅਤੇ ਕਿਹਾ ਕਿ ਉਸਦੇ ਪਾਸ ਨਾ ਆਇਆ ਕਰੋ। 11 ਸਤੰਬਰ ਨੂੰ ਦੋਸੀ ਦੁਬਾਰਾ ਫਿਰ ਮੁਦਈ ਪਾਸ ਆਏ ਅਤੇ ਕਿਹਾ ਕਿ ਤੂੰ ਅੱਜ ਚਰਚ ਨਹੀ ਆਇਆ ਕਿਹਾ ਕਿ ਤੂੰ ਧਰਮ (ਸਿੱਖ) ਛੱਡ ਕੇ ਸਾਡੇ ਧਰਮ ਵਿੱਚ ਆਜਾ।