ਗੁਰਦਾਸਪੁਰ, 31 ਜੁਲਾਈ (ਸਰਬਜੀਤ ਸਿੰਘ)–ਅਨੁਮਾਨ ਲਗਾਇਆ ਜਾਂਦਾ ਹੈ ਕਿ ਕਿਸਾਨਾਂ ਨੇ ਆਪਣੀ ਵਿੱਤੀ ਹਾਲਤ ਜਾਣ ਬੁੱਝ ਕੇ ਡਾਵਾਂਡੋਲ ਕੀਤੀ ਹੈ, ਕਿਉਂਕਿ ਛੋਟੇ ਟ੍ਰੈਕਟਰਾਂ ਨਾਲ ਹੀ ਵਾਹੀ ਲਾਭਦਾਇਕ ਸਿੱਧ ਹੋ ਸਕਦੀ ਹੈ। ਪਰ ਇਨ੍ਹਾਂ ਵੱਡੇ ਟਰੈਕਟਰ ਖਰੀਦ ਕੇ ਬੇਲੋੜਾ ਕਰਜਾ ਲੈ ਕੇ ਆਪਣੇ ਨੂੰ ਬੈਕ ਦੇ ਕਰਜ਼ਦਾਰ ਬਣ ਗਏ ਹਨ।ਜਿਸ ਕਰਕੇ ਕਿਸਾਨੀ ਪ੍ਰਫੁੱਲਿਤ ਨਹੀੰ ਹੋ ਰਹੀ। ਉਕਤ ਲਫਜ ਕਾਮਰੇਡ ਗੁਰਵਰਿਆਮ ਸਿੰਘ ਪਾਤਰਾ ਨੇ ਇੱਕ ਪ੍ਰੈਸ ਨੋਟ ਵਿੱਚ ਕਹੇ। ਜਿਵੇ ਕਿ 13 ਹਲਾਂ ਤੇ 8 ਫੁਟੇ ਰੂਟਾਵੀਟਰਾਂ ਨੇ ਕਿਸਾਨਾਂ ਨੂੰ ਕਰਜਦਾਰ ਕੀਤਾ ਹੈ
ਤੇ ਪੰਜਾਬ ਨੂੰ ਬਰਬਾਦ ਕੀਤਾ ਹੈ ਮੈਂ ਬਹੁਤ ਵਾਰ ਕਿਹਾ ਹੈ //ਟਰੈਕਟਰ 40 ਪਾਵਰ ਦਾ ਬਹੁਤ ਸੀ ਬਸ ਟਰੈਕਟਰ ਪਿਛੇ ਹਲਾਂ ਦਾ ਸਾਈਜ ਛੋਟਾ ਕਰ ਦਿਓ ਫੋਟੋ ਵਿਚਲਾ ਟਰੈਕਟਰ ਦੇਖ ਲੋ ਪਤਲੇ ਟਾਇਰ ਦੇਖ ਲੋ ਡੇੜ ਡੇੜ ਫੁੱਟ ਮਿੱਟੀ ਪੁਟ ਰਿਹਾ ਚਾਰ ਹਲਾਂ ਵਾਲਾ ਸੰਦ
ਨਾੜ ਵੀ ਜਮੀਨ ਵਿਚ ਜਮਾ ਪਤਾਲ ਵਿਚ ਭੇਜ ਰਿਹਾ ਹੈ ਸਾਡੇ ਪੰਜਾਬ ਚ ਚਾਰ ਚਾਰ ਕਿਲੇ ਵਾਲੇ ਜਿਮੀਦਾਰਾਂ ਨੂੰ 9 ਲਖ ਦਾ ਟਰੈਕਟਰ ਕੰਪਨੀਆਂ ਨੇ ਸਰਕਾਰਾਂ ਨਾਲ ਮਿਲਕੇ ਵੇਚ ਦਿਤਾ ਸੰਦ ਬਣਾਉਣ ਵਾਲਿਆਂ ਸਬਸਿਡੀ ਦੇ ਲਾਲਚ ਦੇਕੇ ਵੱਡੇ ਵੱਡੇ ਸੰਦ ਵੇਚ ਦਿਤੇ ਟਰੈਕਟਰ ਭਜਾ ਭਜਾ 20 ਮਿੰਟ ਵਿਚ ਕਿਲਾ ਵਾਉਣ ਦੇ ਚੱਕਰ ਚ ਕਿਸਾਨੀ ਲਿਮਟਾਂ ਤੇ ਬੈਕਾਂ ਦੇ ਕਰਜ ਵਿਚ ਮਰ ਗਈ ਛੋਟੇ ਟਰੈਕਟਰ ਨਾਲ ਕਿਲਾ ਦੋ ਘੰਟੇ ਚ ਵਾਹ ਲੈਂਦੇ
ਪਰ ਕਰਜਦਾਰ ਨਾ ਹੁੰਦੇ।