ਚੇਅਰਮੈਨ ਰਮਨ ਬਹਿਲ ਨੇ 30 ਬਿਸਤਰਿਆਂ ਵਾਲਾ ਅਰਬਨ ਕਮਿਊਨਿਟੀ ਹੈਲਥ ਸੈਂਟਰ ਗੁਰਦਾਸਪੁਰ ਦਾ ਨੀਂਹ ਪੱਥਰ ਰੱਖਿਆ

ਗੁਰਦਾਸਪੁਰ

ਇਹ ਹਸਪਤਾਲ ਕਿਸੇ ਸਿਆਸੀ ਲੀਡਰ ਦਾ ਸ਼ਾਪਿੰਗ ਮਾਲ ਬਣ ਜਾਣਾ ਸੀ, ਜੇਕਰ ਰਮਨ ਬਹਿਲ ਇਸਦਾ ਨ ਕਰਦੇ ਨਵੀਨੀਕਰਨ

ਪੰਜਾਬ ਸਰਕਾਰ ਵੱਲੋਂ ਇਸ ਪ੍ਰੋਜੈਕਟ ਉੱਪਰ 2.38 ਕਰੋੜ ਰੁਪਏ ਖਰਚ ਕੀਤੇ ਜਾਣਗੇ

ਗੁਰਦਾਸਪੁਰ ਵਾਸੀਆਂ ਨੂੰ ਹੁਣ ਸ਼ਹਿਰ ਵਿੱਚ ਹੀ ਮਿਲਣਗੀਆਂ 24 ਘੰਟੇ ਸਿਹਤ ਸੇਵਾਵਾਂ – ਚੇਅਰਮੈਨ ਰਮਨ ਬਹਿਲ

ਗੁਰਦਾਸਪੁਰ, 6 ਮਈ (ਸਰਬਜੀਤ ਸਿੰਘ)– ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਗੁਰਦਾਸਪੁਰ ਵਾਸੀਆਂ ਦੀ ਅਹਿਮ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਪੁਰਾਣੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ 30 ਬਿਸਤਰਿਆਂ ਦੇ ਅਰਬਨ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਪ੍ਰੋਜੈਕਟ ਉੱਪਰ ਪੰਜਾਬ ਸਰਕਾਰ ਵੱਲੋਂ 2.38 ਕਰੋੜ ਰੁਪਏ ਖਰਚ ਕੀਤੇ ਜਾਣਗੇ।

ਨੀਂਹ ਪੱਥਰ ਰੱਖਣ ਮੌਕੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਇਸ ਹਸਪਤਾਲ ਨੂੰ 30 ਬੈਡੱਡ ਅਰਬਨ ਕਮਿਊਨਿਟੀ ਹੈਲਥ ਸੈਂਟਰ ਦੇ ਸ਼ੁਰੂ ਹੋਣ ਨਾਲ ਏਥੇ 24 ਘੰਟੇ ਐਮਰਜੈਂਸੀ ਸੇਵਾਵਾਂ ਮਿਲਣਗੀਆਂ ਅਤੇ ਇਥੇ ਗਾਇਨੀ ਸਮੇਤ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਅਰਬਨ ਹੈਲਥ ਸੈਂਟਰ ਦੇ ਸ਼ੁਰੂ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਆਪਣੇ ਇਲਾਜ ਲਈ ਦੂਰ ਨਹੀਂ ਜਾਣਾ ਪਵੇਗਾ।

ਬਹਿਲ ਨੇ ਕਿਹਾ ਕਿ ਸਾਲ 2016 ਵਿੱਚ ਜਦੋਂ ਅਕਾਲੀ-ਭਾਜਪਾ ਸਰਕਾਰ ਨੇ ਗੁਰਦਾਸਪੁਰ ਸਹਿਰ ਵਿੱਚੋਂ ਸਿਵਲ ਹਸਪਤਾਲ ਨੂੰ ਬੰਦ ਕਰਕੇ ਸਹਿਰੋਂ ਬਾਹਰ ਕੱਢ ਦਿੱਤਾ ਗਿਆ ਸੀ ਤਾਂ ਉਹ ਓਦੋਂ ਤੋਂ ਹੀ ਸਹਿਰ ਵਾਸੀਆਂ ਲਈ ਸਿਹਤ ਸਹੂਲਤਾਂ ਨੂੰ ਲੈ ਕੇ ਫਿਕਰਮੰਦ ਸਨ। ਐਮਰਜੈਂਸੀ ਦੀ ਹਾਲਤ ਵਿੱਚ ਸ਼ਹਿਰ ਵਿੱਚ ਕੋਈ ਮੈਡੀਕਲ ਸਹੂਲਤ ਨਾ ਹੋਣ ਕਾਰਨ ਲੋਕ ਵੱਡਾ ਸੰਤਾਪ ਹੰਢਾ ਰਹੇ ਸਨ। ਬਿਮਾਰਾਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਲਈ ਸ਼ਹਿਰੋਂ ਬਾਹਰ ਦੂਰ ਬੱਬਰੀ ਵਿਖੇ ਬਣੇ ਹਸਪਤਾਲ ਵਿੱਚ ਦਵਾਈ ਲੈਣ ਜਾਣਾ ਬਹੁਤ ਔਖਾ ਸੀ। ਓਨਾਂ ਕਿਹਾ ਕਿ ਸਹਿਰ ਵਾਸੀਆਂ ਦੀ ਪੁਰਾਣੇ ਹਸਪਤਾਲ ਨੂੰ ਮੁੜ ਸੁਰੂ ਕਰਨ ਦੀ ਮੰਗ ਨੂੰ ਲੈ ਕੇ ਓਨਾਂ ਨੇ ਆਪਣੇ ਸਾਥੀਆਂ ਨਾਲ ਕਈ ਵਾਰ ਧਰਨੇ ਪ੍ਰਦਰਸਨੀ ਵੀ ਕੀਤੇ ਸਨ। ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਓਨਾਂ ਨੇ ਗੁਰਦਾਸਪੁਰ ਵਾਸੀਆਂ ਨਾਲ ਪੁਰਾਣੇ ਹਸਪਤਾਲ ਨੂੰ ਮੁੜ ਸੁਰੂ ਕਰਨ ਦਾ ਵਾਅਦਾ ਵੀ ਕੀਤਾ ਸੀ। ਬਹਿਲ ਨੇ ਕਿਹਾ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਓਨਾਂ ਨੇ ਪੂਰੇ ਜੋਰਦਾਰ ਢੰਗ ਨਾਲ ਗੁਰਦਾਸਪੁਰ ਵਾਸੀਆਂ ਦੀ ਇਸ ਮੰਗ ਨੂੰ ਸਰਕਾਰ ਅੱਗੇ ਰੱਖਿਆ ਅਤੇ ਲਗਾਤਾਰ ਇਸ ਮਸਲੇ ਦੀ ਪੈਰਵੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਉਹ ਇਸ ਹਸਪਤਾਲ ਦਾ ਨਵੀਨੀਕਰਨ ਨ ਕਰਦੇ ਤਾਂ ਹਸਪਤਾਲ ਕਿਸੇ ਸਿਆਸੀ ਲੀਡਰ ਦਾ ਸ਼ਾਪਿੰਗ ਮਾਲ ਬਣ ਜਾਣਾ ਸੀ।

ਰਮਨ ਬਹਿਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿਹਤ ਮੰਤਰੀ ਬਲਬੀਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਗੁਰਦਾਸਪੁਰ ਵਾਸੀਆਂ ਦੀ ਇਸ ਜਾਇਜ ਮੰਗ ਨੂੰ ਪੂਰਾ ਕਰਕੇ ਵੱਡੀ ਸਹੂਲਤ ਦਿੱਤੀ ਹੈ। ਉਨਾਂ ਕਿਹਾ ਬਹੁਤ ਜਲਦੀ ਗੁਰਦਾਸਪੁਰ ਵਾਸੀਆਂ ਨੂੰ ਪੁਰਾਣੇ ਹਸਪਤਾਲ ਤੋਂ ਫਿਰ ਤੋਂ ਸਿਹਤ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।   ਇਸ ਮੌਕੇ ਸਿਵਲ ਸਰਜਨ ਡਾ. ਹਰਭਜਨ ਰਾਮ, ਡਾ. ਤਜਿੰਦਰ ਕੌਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਪ੍ਰਭਜੋਤ ਕੌਰ ਕਲਸੀ, ਡਾ. ਭਾਰਤ ਭੂਸ਼ਨ, ਡਾ. ਅਰਵਿੰਦ ਕੁਮਾਰ, ਡਾ. ਰੋਮੀ ਰਾਜਾ, ਡਾ. ਅੰਕੁਰ ਕੌਸ਼ਲ, ਨੀਰਜ ਸਲੋਹਤਰਾ ਤੋਂ ਇਲਾਵਾ ਹੋਰ ਮੋਹਤਬਰ ਹਾਜ਼ਰ ਸਨ।

Leave a Reply

Your email address will not be published. Required fields are marked *