ਜਲੰਧਰ, ਗੁਰਦਾਸਪੁਰ, 22 ਨਵੰਬਰ ( ਸਰਬਜੀਤ ਸਿੰਘ)– ਸਿੱਖ ਧਰਮ ਦੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤਿਗੁਰੂ ਸ੍ਰੀ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਤੇ ਅਕਾਲੀ ਗੁਰਬਾਣੀ ਅੰਕਿਤ (ਦਰਜ) ਕਰਕੇ ਸਿੱਖ ਗੁਰੂ ਸਾਹਿਬਾਨਾਂ ਨੇ ਬਹੁਤ ਹੀ ਦੂਰ ਦਰਸ਼ੀ ਵਾਲਾਂ ਮਹਾਨ ਕਾਰਜ ਕੀਤਾ ਜੋ ਦੁਨੀਆਂ ਦੇ ਇਤਿਹਾਸ ਦੀ ਇੱਕ ਵੱਖਰੀ ਮਿਸਾਲ ਕਹੀ ਜਾ ਸਕਦੀ ਹੈ ਅਤੇ ਅੱਜ ਸਮੇਂ ਅਤੇ ਲੋਕਾਂ ਦੀ ਮੰਗ ਹੈ ਕਿ ਦਲਿਤਾਂ ਦੇ ਮਸੀਹਾ, ਕ੍ਰਾਂਤੀਕਾਰੀ ਰਹਿਬਰ , ਆਜ਼ਾਦ ਸੋਚ ਤੇ ਪਹਿਰਾ ਦੇਣ ਵਾਲੇ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦਾ ਘਰ ਘਰ ਪ੍ਰਚਾਰ ਪ੍ਰਸਾਰ ਕੀਤਾ ਜਾਵੇ ਅਤੇ ਅਜਿਹੀ ਮਹਾਨ ਧਰਮੀਂ ਅਤੇ ਅਗਾਂਹਵਧੂ ਸੋਚ ਨੂੰ ਲੈ ਕੇ ਦੋਆਬਾ ਖੇਤਰ ਦੇ ਦੇਸ਼ਾਂ ਪ੍ਰਦੇਸ਼ਾਂ ‘ਚ ਪ੍ਰਸਿੱਧ ਹੋਏ ਧਾਰਮਿਕ ਅਸਥਾਨ ਡੇਰਾ ਸੰਤ ਬਾਬਾ ਫੂਲ ਨਾਥ ਮਹਾਰਾਜ ਜੀ ਨਾਨਕ ਨਗਰੀ ਚੁਹੇੜੂ ਨੇੜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜੀ.ਟੀ ਰੋੜ ਜਲੰਧਰ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਮਹਾਂਪੁਰਸ਼ ਬਾਬਾ ਕ੍ਰਿਸ਼ਨ ਨਾਥ ਮਹਾਰਾਜ ਜੀ ਜੋ ਜਿਥੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਚਾਰ ਪ੍ਰਸਾਰ ਮਿਸ਼ਨ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ, ਉਥੇ ਉਹ ਗਰੀਬਾਂ ਦੇ ਧਾਰਮਿਕ, ਸਮਾਜਿਕ ਤੇ ਆਰਥਿਕ ਜੀਵਨ ਨੂੰ ਉੱਚਾ ਚੁੱਕਣ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ ਅਤੇ ਉਨ੍ਹਾਂ ਨੇ ਗਰੀਬ ਤੇ ਲੋੜਵੰਦ ਬੱਚਿਆਂ ਨੂੰ ਉੱਚ ਵਿੱਦਿਆ ਦੀ ਮਦਦ ਕਰਨ ਹਿੱਤ ਸਥਾਨਕ ਧਾਰਮਿਕ ਅਸਥਾਨ ਤੇ ਇੱਕ ਫ੍ਰੀ ਟਵੀਸ਼ਨ ਸੈਂਟਰ ਖੋਲ ਰੱਖਿਆ ਹੈ ,ਜਿਥੇ ਸਕੂਲ ਪੜਾਈ ਤੋ ਬਾਅਦ ਬੱਚੇ ਫ੍ਰੀ ਟਵੀਸ਼ਨ ਸੈਂਟਰ ਤੋਂ ਪੜਾਈ ਪ੍ਰਾਪਤ ਕਰਦੇ ਹਨ ਤੇ ਲੰਗਰ ਵੀ ਛਕਦੇ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸੰਤ ਮਹਾਂਪੁਰਸ਼ ਬਾਬਾ ਕਿ੍ਰਸ਼ਨ ਨਾਥ ਮਹਾਰਾਜ ਜੀ ਗੱਦੀ ਨਸ਼ੀਨ ਡੇਰਾ ਸੰਤ ਬਾਬਾ ਫੂਲ ਨਾਥ ਨਾਨਕ ਨਗਰੀ ਚੁਹੇੜੂ ਵੱਲੋਂ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਚਾਰ ਪ੍ਰਸਾਰ ਕਰਨ ਵਾਲੀ ਵਿੱਢੀ ਧਾਰਮਿਕ ਮੁਹਿੰਮ ਦੀ ਪੂਰਨ ਹਮਾਇਤ ਕਰਦੀ ਹੈ ,ਉਥੇ ਗ਼ਰੀਬ ਬੱਚਿਆਂ ਦੀ ਉੱਚ ਪੜਾਈ ਖਾਤਰ ਡੇਰੇ ਵਿਖੇ ਫ੍ਰੀ ਟਿਊਸ਼ਨ ਸੈਂਟਰ ਖੋਲਣ ਵਾਲੇ ਮਹਾਨ ਭਲਾਈ ਕਾਰਜ ਦੀ ਵੀ ਸ਼ਲਾਘਾ ਕਰਦੀ ਹੋਈ ਸਮੂਹ ਧਾਰਮਿਕ ਸਮਾਜ਼ ਦੇ ਸੰਤਾਂ ਮਹਾਪੁਰਸ਼ਾਂ ਨੂੰ ਅਪੀਲ ਕਰਦੀ ਹੈ ਕਿ ਗੋਲਕ ਦੀ ਮਾਇਆ ਗਰੀਬ ਲੜਕੇ ਲੜਕੀਆਂ ਦੀ ਉੱਚ ਵਿੱਦਿਆ ਲਈ ਆਪਣੇ ਆਪਣੇ ਧਾਰਮਿਕ ਅਸਥਾਨਾਂ ਤੇ ਫ੍ਰੀ ਟਿਊਸ਼ਨ ਸੈਂਟਰ ਖੋਲ੍ਹਣ ਤੇ ਖ਼ਰਚ ਕੀਤੀ ਜਾਵੇ ,ਜੋ ਸਮੇਂ ਅਤੇ ਲੋਕਾਂ ਦੀ ਮੁੱਖ ਮੰਗ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਡੇਰਾ ਸੰਤ ਬਾਬਾ ਫੂਲ ਨਾਥ ਮਹਾਰਾਜ ਜੀ ਵੱਲੋਂ ਗਰੀਬ ਬੱਚਿਆਂ ਦੀ ਉੱਚ ਪੜਾਈ ਲਈ ਫ੍ਰੀ ਟਵੀਸ਼ਨ ਸੈਂਟਰ ਖੋਲ੍ਹਣ ਵਾਲੇ ਸਮਾਜ ਭਲਾਈ ਕਾਰਜਾਂ ਦੀ ਸ਼ਲਾਘਾ ਤੇ ਹੋਰ ਧਾਰਮਿਕ ਅਸਥਾਨਾਂ ਦੇ ਪ੍ਰਬੰਧਕਾਂ ਨੂੰ ਗੋਲਕ ਦੀ ਮਾਇਆ ਗਰੀਬਾਂ ਦੀ ਭਲਾਈ ਲਈ ਵਰਤਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਦੱਸਿਆ ਡੇਰਾ ਸੰਤ ਬਾਬਾ ਫੂਲ ਨਾਥ ਮਹਾਰਾਜ ਜੀ ਦੇ ਗੱਦੀ ਨਸ਼ੀਨ ਸੰਤ ਮਹਾਂਪੁਰਸ਼ ਸੰਤ ਬਾਬਾ ਕਿ੍ਰਸ਼ਨ ਨਾਥ ਚੁਹੇੜੇ ਵਾਲੇ ਬਹੁਤ ਹੀ ਵੱਡੇ ਭਾਗਾ ਵਾਲੇ ਹਨ ,ਜਿਨ੍ਹਾਂ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਪਵਿੱਤਰ ਗੁਰਬਾਣੀ ਦਾ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਚਾਰ ਪ੍ਰਸਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ, ਭਾਈ ਖਾਲਸਾ ਨੇ ਦੱਸਿਆ ਡੇਰੇ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ਚ ਗੁਰੂ ਰਵਿਦਾਸ ਮਹਾਰਾਜ ਜੀ ਦੀ ਦਰਜ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਂਦਾ ਹੈ ਤੇ ਲੋੜ ਵੰਦ ਗਰੀਬਾਂ ਤੇ ਸੰਤਾਂ ਮਹਾਪੁਰਸ਼ਾਂ ਦਾ ਸਨਮਾਨ ਕੀਤਾ ਜਾਂਦਾ ਹੈ, ਭਾਈ ਖਾਲਸਾ ਨੇ ਦੱਸਿਆ ਮਹਾਂਪੁਰਸ਼ ਸੰਤ ਬਾਬਾ ਕਿ੍ਰਸ਼ਨ ਨਾਥ ਮਹਾਰਾਜ ਗੱਦੀ ਨਸ਼ੀਨ ਬਹੁਤ ਹੀ ਸਹਿਜ ਸੁਭਾਅ ਤੇ ਉੱਚ ਕੋਟੀ ਦੇ ਵਿਦਵਾਨ ਹਨ ਉਹਨਾਂ ਦੇ ਉੱਚੀ ਆਵਾਜ਼’ਚ ਵਿੱਚ ਬੋਲੇ ਅਧਿਆਤਮਿੱਕ ਸ਼ਬਦੀ ਬੋਲ ਨਾਸਤਿਕ ਤੋਂ ਨਾਸਤਿਕ ਇਨਸਾਨ ਨੂੰ ਵੀ ਕਾਇਲ ਕਰਨ ਵਾਲੇ ਹਨ, ਭਾਈ ਖਾਲਸਾ ਨੇ ਦੱਸਿਆ ਉਹ ਸਿਰਫ਼ ਇੱਕ ਦਿਨ ਵਿਚ ਦੋ ਪਰਸ਼ਾਦੇ ਹੀ ਛਕਦੇ ਅਤੇ ਦੋ ਘੰਟੇ ਸੌਂਦੇ ਤੇ ਬਾਕੀ ਸਾਰਾ ਸਮਾਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਚਾਰ ਪ੍ਰਸਾਰ ਦੇ ਨਾਲ-ਨਾਲ ਗ਼ਰੀਬਾਂ ਦੇ ਧਾਰਮਿਕ ,ਸਮਾਜਿਕ ਅਤੇ ਆਰਥਿਕ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸੋਚਦੇ ਤੇ ਵਿਚਾਰਾਂ ਕਰਦਿਆ ਬੀਤਦਾ ਹੈ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅਜਿਹੇ ਮਹਾਪੁਰਖਾਂ ਦੇ ਸਾਰੇ ਧਾਰਮਿਕ, ਸਿਆਸੀ ਅਤੇ ਸਮਾਜਿਕ ਕਾਰਜਾਂ ਦੀ ਹਮਾਇਤ ਕਰਦੀ ਹੋਈ ਸਮੂਹ ਧਾਰਮਿਕ ਅਸਥਾਨਾਂ ਦੇ ਸੰਤ ਮਹਾਂਪੁਰਸ਼ਾਂ ਨੂੰ ਅਪੀਲ ਕਰਦੀ ਹੈ ਕਿ ਗੋਲਕ ਦੀ ਮਾਇਆ ਗਰੀਬਾਂ ਦੀ ਭਲਾਈ ਲਈ ਵਰਤ ਕੇ ( ਗਰੀਬ ਦਾ ਮੂੰਹ ਮੇਰੀ ਗੋਲਕ ਹੈ ) ਵਾਲੇ ਗੁਰ ਉਪਦੇਸ਼ ਨੂੰ ਅਮਲੀ ਰੂਪ ਵਿਚ ਲਿਆਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ।