ਅੰਮ੍ਰਿਤਸਰ, ਗੁਰਦਾਸਪੁਰ, 4 ਅਕਤੂਬਰ (ਸਰਬਜੀਤ ਸਿੰਘ)– ਗੁਰੂਦੁਆਰਾ ਟਿੱਬੀ ਸਾਹਿਬ ਅੰਮ੍ਰਿਤਸਰ ਮਹਿਤਾ ਰੋਡ ਤੋਂ ਹਰ ਸਾਲ ਦੀ ਤਰ੍ਹਾਂ ਸ਼ਹੀਦ ਬਾਬਾ ਜੀਵਨ ਸਿੰਘ ਮਾਝਾ ਤਰਨਾਦਲ ਵੱਲੋਂ ਜੱਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਦੀ ਅਗਵਾਈ ‘ਚ ਦਲ ਪੰਥ ਦੇ ਘੋੜਿਆਂ ਤੇ ਨਿਹੰਗ ਫੌਜਾਂ ਸਮੇਤ ਸੱਚਖੰਡ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਮਹਾਰਾਸ਼ਟਰ ਨੂੰ ਚਾਲੇ ਪਾ ਦਿੱਤੇ। ਜਿੱਥੇ 13 ਅਕਤੂਬਰ ਵਾਲੇ ਦਿਨ ਨਿਹੰਗ ਸਿੰਘ ਫ਼ੌਜਾਂ ਵੱਲੋਂ ਸ਼ਾਨਦਾਰ ਮਹੱਲਾ ਖੇਡਿਆ ਜਾਵੇਗਾ ਅਤੇ 15 ਤਰੀਕ ਨੂੰ ਸੱਚਖੰਡ ਹਜੂਰ ਸਾਹਿਬ ਤੋਂ ਪੰਜਾਬ ਨੂੰ ਵਾਪਸੀ ਚਾਲੇ ਪਾਏ ਜਾਣਗੇ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਰਾਹੀਂ ਦਿੱਤੀ। ਉਨ੍ਹਾਂ ਭਾਈ ਖਾਲਸਾ ਨੇ ਦੱਸਿਆ ਹਰ ਸਾਲ ਦੁਸ਼ਹਿਰਾ ਮਹਾਤਮ ਮੌਕੇ ਜਿਥੇ ਪੰਜਾਬ ਦੀਆਂ ਸਾਰੀਆਂ ਵੱਡੀਆਂ ਨਿਹੰਗ ਸਿੰਘ ਜਥੇਬੰਦੀਆ ਨੇ ਆਪਣੇ ਘੌੜਿਆ ਤੇ ਫੌਜਾਂ ਸਮੇਤ ਚਾਲੇ ਪਾ ਦਿੱਤੇ ਹਨ ਉਥੇ ਸਹੀਦ ਬਾਬਾ ਜੀਵਨ ਸਿੰਘ ਮਾਝਾ ਤਰਨਾ ਦਲ ਨੇ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਦੀ ਅਗਵਾਈ’ ਚ ਗੁਰਦੁਆਰਾ ਟਿੱਬਾ ਸਾਹਿਬ ਤੋਂ ਅਖੰਡ ਪਾਠ ਸਾਹਿਬ ਦੇ ਸੰਪੂਰਨ ਭੋਗ ਤੋਂ ਉਪਰੰਤ ਦਲ ਮੁੱਖੀ ਜੱਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਵੱਲੋਂ ਚਾਲੇ ਦੀ ਅਰਦਾਸ ਕੀਤੀ ਅਤੇ ਸਮੂਹ ਗੱਡੀਆਂ ਦੇ ਕਾਫਲੇ ਨੂੰ ਸੱਚਖੰਡ ਹਜੂਰ ਸਾਹਿਬ ਨਾਦੇੜ ਸਾਹਿਬ ਨੂੰ ਰਵਾਨਾ ਕੀਤਾ, ਇਸ ਵਕਤ ਜਥੇਦਾਰ ਬਾਬਾ ਹਰਜਿੰਦਰ ਸਿੰਘ ਮੁਕਤਸਰ, ਜਥੇਦਾਰ ਸਤਨਾਮ ਸਿੰਘ ਪਰਧਾਨ ਖਾਪੜਖੇੜੀ, ਬਾਬਾ ਨਰਿੰਦਰ ਸਿੰਘ ਵੱਲਾ, ਬਾਬਾ ਬਲਵੀਰ ਸਿੰਘ, ਜਥੇਦਾਰ ਬਾਬਾ ਸਤਪਾਲ ਸਿੰਘ ਵੱਲਾ, ਡਾ ਤਰਸੇਮ ਸਿੰਘ ਰੱਗੜਨੰਗਲ, ਰਾਜਾ ਸਿੰਘ ਵੱਲਾ, ਬਲਵਿੰਦਰ ਸਿੰਘ ਢੱਡਾ ਤੋਂ ਈਲਾਵਾ ਕਈ ਨਿਹੰਗ ਸਿੰਘ ਫੌਜਾਂ ਹਾਜ਼ਰ ਸਨ।