ਉਤਰਾਖੰਡ, ਗੁਰਦਾਸਪੁਰ, 1 ਜੂਨ ( ਸਰਬਜੀਤ ਸਿੰਘ)–ਗੁਰਦੁਆਰਾ ਪਿਪਰੀਆ ਮਜਰਾ ਜ਼ਿਲ੍ਹਾ ਪੀਲੀਭੀਤ ਤਹਿਸੀਲ ਪੂਰਨਪੁਰ ਉਤਰਾਖੰਡ ਵਿਚ ਗ੍ਰੰਥੀ ਦੀ 13 ਸਾਲਾਂ ਨਾਬਾਲਗ ਲੜਕੀ ਨੂੰ ਅਗਵਾਹ ਕਰਨ ਤੇ ਬਲਾਤਕਾਰ ਕਰਨ ਵਾਲੀ ਮੰਦਭਾਗੀ ਘਟਨਾ ਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰ ਅਕਾਲ ਤਖ਼ਤ ਸਾਹਿਬ ਸਮੇਤ ਪੰਥਕ ਆਗੂਆਂ ਤੋਂ ਮੰਗ ਕੀਤੀ ਕਿ ਭੀਲੀਭੀਤ ਤਹਿਸੀਲ ਪੂਰਨਪੁਰ ਉਤਰਾਖੰਡ ਦੇ ਪੁਲਿਸ ਪ੍ਰਸ਼ਾਸਨ ਨੂੰ ਮਿਲ ਕੇ ਇਸ ਬੀਤੀ ਮੰਦਭਾਗੀ ਘਟਨਾ ਦੀ ਜਾਂਚ ਕਰਵਾਕੇ ਉਥੋਂ ਦੀ ਸੰਗਤ ਨੂੰ ਇਨਸਾਫ ਦਿਵਾਉਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ਤਾਂ ਕਿ ਅਜਿਹੀ ਘਟਨਾ ਦੁਬਾਰਾ ਪੰਜਾਬ ਤੋਂ ਬਾਹਰ ਵੱਸ ਰਹੇ ਪੰਜਾਬੀ ਭਰਾਵਾਂ ਨਾਲ ਦੁਬਾਰਾ ਨਾ ਵਾਪਰ ਸਕੇ, ਇਸ ਸਬੰਧੀ ਲਖੀਮਪੁਰ ਤੇ ਹੋਰ ਥਾਵਾਂ ਤੋਂ ਪਹੁੰਚੀ ਘਟਨਾ ਵਾਲੇ ਗੁਰਦੁਆਰਾ’ਚ ਸੰਗਤ ਨੇ ਪੰਜਾਬ ਦੇ ਧਾਰਮਿਕ ਮੁਖੀਆਂ ਤੇ ਪੰਥਕ ਆਗੂਆਂ ਨੂੰ ਇੱਕ ਵੀਡੀਓ ਰਾਹੀਂ ਗੁਹਾਰ ਲਾਈ ਕਿ ਉਹਨਾਂ ਦੀ ਮੱਦਦ ਕੀਤੀ ਜਾਵੇ, ਕਿਉਂਕਿ ਜਦੋਂ ਸਮੁੱਚੇ ਪੰਜਾਬੀਆਂ ਦੀ 13 ਸਾਲਾਂ ਗ੍ਰੰਥੀ ਦੀ ਧੀ ਹੀ ਸੇਫ ਨਹੀਂ ਤਾਂ ਸਿੱਖਾਂ ਦੀਆਂ ਹੋਰ ਧੀਆਂ ਭੈਣਾਂ ਕਿਵੇਂ ਸੇਫ ਰਹਿਣਗੀਆਂ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਸ ਸਬੰਧੀ ਚੱਲ ਰਹੀ ਵੀਡੀਓ ਨੂੰ ਦੇਖਣ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਭਾਈ ਖਾਲਸਾ ਨੇ ਦੱਸਿਆ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰ ਸੀ ਅਤੇ ਉਸ ਦੀ 13 ਸਾਲਾਂ ਲੜਕੀ ਗੇਟ ਦੇ ਬਾਹਰ ਸੀ ਤੇ ਇੱਕ ਚਿੱਟੇ ਰੰਗ ਦੇ ਕਾਰ ਸਵਾਰ ਚਾਰ ਵਿਅਕਤੀਆਂ ਨੇ ਲੜਕੀ ਨੂੰ ਜ਼ਬਰਦਸਤੀ ਚੁੱਕਿਆ ਤੇ ਉਦੇ ਨਾਲ ਜਬਰ ਜ਼ਨਾਹ ਕੀਤਾ, ਭਾਈ ਖਾਲਸਾ ਨੇ ਦੱਸਿਆ 27 ਜੂਨ ਦੀ ਘਟਨਾ ਅਤੇ 28 ਨੂੰ ਐਫ ਆਈ ਆਰ ਦਰਜ ਹੋਈ ਅਤੇ 164 ਦੇ ਬਿਆਨਾਂ ਤੇ ਲੜਕੀ ਦੱਸ ਰਹੀ ਹੈ ਕਿ ਆਹ ਆਹ ਲੜਕੇ ਹਨ ਜਿਨ੍ਹਾਂ ਨੇ ਮੈਨੂੰ ਜਬਰੀ ਚੁਕਿਆ ਤੇ ਗ਼ਲਤ ਕੰਮ ਕੀਤਾ, ਭਾਈ ਖਾਲਸਾ ਨੇ ਵੀਡੀਓ ਮੁਤਾਬਕ ਦੱਸਿਆ ਕਿ ਜ਼ਿਲ੍ਹੇ ਦੇ ਐਸ ਪੀ, ਐਸ ਐਸ ਪੀ ਨੂੰ ਮਿਲਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ? ਸਗੋਂ ਐਸ ਪੀ ਲੜਕੀ ਦੇ ਪਿਤਾ ਨੂੰ ਧਮਕਾ ਰਿਹਾ ਹੈ ਤੇ ਕਹੇ ਰਿਹਾ ਹੈ ਕਿ ਚੁੱਪ ਕਰ ਨਹੀਂ ਤਾਂ ਮੈਂ ਤੇਰੇ ਤੇ ਵੀ ਕੇਸ ਪਾ ਦੇਵਾਂਗਾ। ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿੱਥੇ ਇਸ ਮੰਦਭਾਗੀ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ ,ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਨਾਲ ਨਾਲ ਪੰਥਕ ਜਥੇਬੰਦੀਆਂ ਤੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਬੇਨਤੀ ਕਰਦੀ ਹੈ ਕਿ ਉਹ ਧੀ ਗ੍ਰੰਥੀ ਦੀ ਨਹੀਂ? ਸਗੋਂ ਸਮੁੱਚੇ ਪੰਜਾਬੀਆਂ ਦੀ 13 ਸਾਲਾਂ ਮਾਸੂਮ ਧੀ ਸੀ ,ਜੋਂ ਗੁਰੂ ਘਰ ਸੇਵਾ ਕਰਦਾ ਸੀ, ਇਸ ਕਰਕੇ ਉਹਨਾਂ ਬਾਹਰ ਵੱਸਦੇ ਪੰਜਾਬੀ ਭਾਈਚਾਰੇ ਨੂੰ ਇਨਸਾਫ ਦਿਵਾਉਣਾ ਸਾਡਾ ਧਰਮੀ ਅਤੇ ਮੁੱਢਲਾ ਫਰਜ਼ ਬਣਦਾ ਹੈ ਜੋਂ ਹਰ ਹੀਲੇ ਨਿਭਾਉਣਾ ਵੀ ਸਾਡੀ ਜ਼ਿੰਮੇਵਾਰੀ ਹੈ।