ਗੁਰਦਾਸਪੁਰ, 29 ਜਨਵਰੀ (ਸਰਬਜੀਤ ਸਿੰਘ)–ਗੁਰਦਾਸਪੁਰ ਤੋਂ ਇੱਕ ਪੰਜਾਬੀ ਅਖਬਾਰ ਦੇ ਰਿਪੋਰਟਰ ਦੇ ਘਰ ਵਿੱਚ ਨਕਦੀ, ਸੋਨਾ ਅਤੇ ਚਾਂਦੀ ਦੇ ਸਿੱਕੇ ਚੋਰੀ ਕਰਨ ਵਾਲੇ ਅਣਪਛਾਤੇ ਚੋਰ ਖਿਲਾਫ ਮਾਮਲਾ ਦਰਜ ਕੀਤਾ ਹੈ।
ਹਰਪ੍ਰੀਤ ਸਿੰਘ ਪੁੱਤਰ ਜਸਬੀਰ ਸਿੰਘ ਨਿਵਾਸੀ ਸ਼ੇਰਪੁਰ ਨੇ ਦੱਸਿਆ ਕਿ ਉਸਦੀ ਭੈਣ ਜਤਿੰਦਰ ਕੌਰ ਅਤੇ ਜੀਜਾ ਕੰਵਰਪਾਲ ਸਿੰਘ ਵਾਸੀ ਮੁੱਹਲਾ ਓਕਾਰ ਨਗਰ ਗੁਰਦਾਸਪੁਰ 24 ਜਨਵਰੀ ਨੂੰ ਵਿਆਹ ਅਟੈਂਡ ਕਰਨ ਲਈ ਕੱਲਕਤੇ ਗਏ ਸੀ ਅਤੇ ਘਰ ਦੀ ਚਾਬੀ ਉਸ ਨੂੰ ਦੇ ਗਈ ਸੀ। ਉਨਾਂ ਦੇ ਘਰ ਦੀ ਦੇਖਭਾਲ ਲਈ ਕਰਨ ਵਿੱਚ 1-2 ਵਾਰ ਜਾਂਦਾ ਸੀ। 27 ਜਨਵਰੀ ਨੂੰ ਘਰ ਵੱਲ ਫੇਰਾ ਮਾਰਨ ਗਿਆ ਅਤੇ ਮੇਨ ਗੇਟ ਖੋਲ ਕੇ ਜਦੋਂ ਅੰਦਰ ਗਿਆ ਤਾਂ ਦੇਖਿਆ ਕਿ ਕਮਰਿਆ ਦੇ ਤਾਲੇ ਟੁਟੇ ਹੋਏ ਸਨ ਅਤੇ ਸਮਾਨ ਇਧਰ ਉਧਰ ਖਿਲਰਿਆ ਪਿਆ ਸੀ। ਜਿਸਨੇ ਆਪਣੀ ਭੈਣ ਅਤੇ ਜੀਜੇ ਨਾਲ ਫੋਨ ਤੇ ਗ੍ਲ ਕੀਤੀ ਜਿੰਨਾਂ ਦੱਸਿਆ ਕਿ ਅਲਮਾਰੀ ਵਿੱਚ ਕਰੀਬ 2 ਲੱਖ ਰੁਪਏ, ਇੱਕ ਵਿਦੇਸ਼ੀ ਘੜੀ, ਸੋਨੇ ਦੀ ਮੂੰਦਰੀ ਅਤੇ ਚਾਂਦੀ ਦੇ ਕੁੱਝ ਸਿੱਕੇ ਸਨ।
ਸਹਾਇਕ ਸਬ ਇੰਸਪੈਕਟਰ ਜਸਵੰਤ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਚੋਰ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ। ਜਿਸਦੀ ਤਲਾਸ਼ ਕੀਤੀ ਜਾ ਰਹੀ ਹੈ।