ਕੈਨੇਡਾ, 11 ਮਈ (ਸਰਬਜੀਤ ਸਿੰਘ)–ਹਮੇਸ਼ਾ ਸਾਫ ਸੁਥਰੀ ਗਾਇਕੀ ਨਾਲ ਗਾਇਕ ਅਤੇ ਕੈਨੇਡਾ ਦੇ ਐਡਮਿੰਟਨ ਵਿੱਚ ਰਹਿੰਦੇ ਪੱਪੂ ਜੋਗਰ ਦਾ ਨਵਾਂ ਟਰੈਕ “ਅੰਮੀ” ਹਰ ਵਰਗ ਦੀ ਪਸੰਦ ਬਣ ਰਿਹਾ ਹੈ।ਇਸ ਸਬੰਧੀ ਮਨੋਹਰ ਧਾਰੀਵਾਲ ਨੂੰ ਜਾਣਕਾਰੀ ਦਿੰਦਿਆਂ ਹੋਇਆ ਗਾਇਕ ਪੱਪੂ ਜੋਗਰ ਨੇ ਦੱਸਿਆ ਕਿ ਇਸ ਟਰੈਕ ਦੇ ਗੀਤਕਾਰ ਪੇਸ਼ਕਸ਼ ਸੁੱਖੂ ਨੰਗਲ, ਮਿਊਜ਼ਿਕ ਡਾਇਰੈਕਟਰ ਜੱਸੀ ਮਹਾਲੋ , ਵੀਡਿਓ ਡਾਇਰੈਕਟਰ ਓਕਾਰ ਹੇਅਰ ,ਪ੍ਰੋਡਿਊਸਰ ਰੁਪਿੰਦਰ ਕਲੋਤਰਾ, ਐੱਗਜੀਕਿਓਟਿਵ ਪ੍ਰੋਡਿਊਸਰ ਪਰਵਾਨ ਇੰਟਰਟ੍ਰੇਨਮੇਂਟ,ਮਾਡਲ ਵਰਿੰਦਰ ਕੌਰ , ਅਵੀਜੋਤ , ਲੇਬਲ ਪਰਵਾਨ ਇੰਟਰਟੇਨਮੇਂਟ ਐਸ ਐਮ ਆਰ ਇੰਟਰਟੇਨਮੇਂਟ ਦਾ ਹੈ।ਇਹ ਟਰੈਕ ਸੋਸ਼ਲ ਸਾਈਟਾਂ ਯੂ ਟਿਊਬ ਤੇ ਵੱਖ ਵੱਖ ਚੈਨਲਾਂ ਤੇ ਚੱਲ ਰਿਹਾ ਹੈ ਅਤੇ ਹਰ ਵਰਗ ਵੱਲੋ ਇਸ ਟਰੈਕ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ।