ਕੇਂਦਰ ਸਰਕਾਰ ਦੇ ਨਾਮ ਤੇ ਐਸ.ਪੀ ਇਨਵੈਸਟੀਗੇਸ਼ਨ ਪ੍ਰਿਥੀਪਾਲ ਸਿੰਘ ਨੂੰ ਦਿੱਤਾ ਮੰਗ ਪੱਤਰ
ਗੁਰਦਾਸਪੁਰ, 4 ਜਨਵਰੀ (ਸਰਬਜੀਤ ਸਿੰਘ)– ਟੈਕਸੀ ਸਰਵਿਸ ਐਸੋਸੈਸ਼ਨ ਗੁਰਦਾਸਪੁਰ ਵਲੋਂ ਹਿੱਟ ਐਂਡ ਰਨ ਮਾਮਲੇ ਤੇ ਕੇਂਦਰ ਵਲੋਂ ਐਲਾਨੇ ਗਏ ਨਵੇਂ ਕਾਨੂੰਨ ਦੇ ਰੋਸ ਵਜੋਂ ਅੱਜ ਸ਼ਹਿਰ ਭਰ ਚ ਪੈਦਲ ਰੋਸ ਮਾਰਚ ਕੀਤਾ ਗਿਆ ਉਥੇ ਹੀ ਉਹਨਾਂ ਕਿਹਾ ਕਿ ਸਮੂਹ ਡ੍ਰਾਇਵਰਾਂ ਅਤੇ ਟੈਕਸੀ ਮਾਲਕਾਂ ਵਲੋਂ ਅੱਜ ਆਪਣਾ ਕੰਮ ਬੰਦ ਕਰ ਅੱਜ ਸ਼ਾਂਤਮਈ ਢੰਗ ਨਾਲ ਰੋਸ ਮਾਰਚ ਕੀਤਾ ਗਿਆ ਹੈ ਅਤੇ ਜੇਕਰ ਇਹ ਕਾਨੂੰਨ ਲਾਗੂ ਹੁੰਦਾ ਹੈ ਤਾ ਉਹ ਵੱਡਾ ਸੰਗਰਸ਼ ਕਰਨਗੇ | ਉਥੇ ਹੀ ਟੈਕਸੀ ਯੂਨੀਅਨ ਆਗੂਆਂ ਦਾ ਕਹਿਣਾ ਸੀ ਕੀ ਜੇਕਰ ਕਿਸੇ ਵੀ ਡਰਾਈਵਰ ਕੋਲੋਂ ਐਕਸੀਡੈਂਟ ਹੂੰਦਾ ਹੈ ਓਸਨੂੰ ਸੱਤ ਲੱਖ ਰੁਪਏ ਜੁਰਮਾਨਾ ਤੇ ਦਸ ਸਾਲ ਦੀ ਕੈਦ ਰੱਖੀ ਗਈ ਹੈ ਉਣਾ ਕਿਹਾ ਕਿ ਇਹ ਕਾਨੂੰਨ ਪਾਸ ਨਹੀਂ ਹੋਣਾ ਚਾਹੀਦਾ ਉਣਾ ਕਿਹਾ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਨਾਲ ਧੱਕਾ ਕੀਤਾ ਹੈ ਉਣਾ ਕਿਹਾ ਕਿ ਇਹ ਕਾਲਾ ਕਾਨੂੰਨ ਥੋਪਿਆ ਜਾ ਰਿਹਾ ਹੈ ਉਹ ਬਹੁਤ ਹੀ ਗਲਤ ਹੈ ਅਤੇ ਉਹ ਯੂਨੀਅਨ ਸਮੂਹ ਤੌਰ ਤੇ ਇਸ ਦਾ ਵਿਰੋਧ ਕਰਦੇ ਹਾਂ ਅਤੇ ਕੇਂਦਰ ਸਰਕਾਰ ਵੱਲੋਂ ਡਰਾਈਵਰਾਂ ਤੇ ਥੋਪੇ ਜਾ ਰਹੇ ਕਾਲੇ ਕਾਨੂੰਨਾਂ ਨੂੰ ਅੱਜ ਤਾ ਸ਼ਾਂਤ ਮਈ ਢੰਗ ਨਾਲ ਰੋਸ਼ ਪ੍ਰਦਰਸਨ ਕੀਤਾ ਗਿਆ ਲੇਕਿਨ ਲੋੜ ਪੈਣ ਤੇ ਇਹ ਸੰਗਰਸ਼ ਵੱਡਾ ਕੀਤਾ ਜਾਵੇਗਾ ਉਥੇ ਹੀ ਰੋਸ ਸ਼ਹਿਰ ਭਰ ਚ ਪੈਦਲ ਰੋਸ ਮਾਰਚ ਕਰ ਐਸਐਸਪੀ ਗੁਰਦਾਸਪੁਰ ਦਫਤਰ ਜਾ ਕੇ ਰੋਸ ਮਾਰਚ ਸਮਾਪਤ ਕੀਤਾ ਗਿਆ ਅਤੇ ਕੇਂਦਰ ਸਰਕਾਰ ਦੇ ਨਾਮ ਤੇ ਐਸ.ਪੀ ਇਨਵੈਸਟੀਗੇਸ਼ਨ ਪ੍ਰਿਥੀਪਾਲ ਸਿੰਘ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਟ੍ਰੈਫਿਕ ਇੰਚਾਰਜ ਐਸ.ਆਈ ਰਾਜੇਸ਼ ਕੁਮਾਰ ਵੀ ਮੌਜੂਦ ਸਨ।
ਜਾਣਕਾਰੀ ਦਿੰਦੇ ਹੋਏ ਐਸ.ਪੀ ਇਨਵੈਸਟੀਗੇਸ਼ਨ ਪ੍ਰਿਥੀਪਾਲ ਸਿੰਘ