ਗੁਰਦਾਸਪੁਰ, 30 ਨਵੰਬਰ (ਸਰਬਜੀਤ ਸਿੰਘ)–ਕੇਂਦਰ ਸਰਕਾਰ ਨੇ ਪੀ.ਐਮ ਕਲਿਆਣ ਯੋਜਨਾ ਤਹਿਤ ਗਰੀਬ ਲੋਕਾਂ ਨੂੰ ਦਿੱਤੀ ਜਾਣ ਵਾਲੀ ਮੁੱਫਤ ਕਣਕ ਤੇ ਹੁਣ 11 ਫੀਸਦੀ ਕੱਟ ਲਾ ਕੇ ਪੰਜਾਬ ਦੇ 17 ਲੱਖ 25 ਹਜ਼ਾਰ ਗਰੀਬਾਂ ਨਾਲ ਵੱਡੀ ਬੇਇਨਸਾਫ਼ੀ ਕੀਤੀ ਹੈ ਅਤੇ ਇਸ ਦਾ ਮੁੱਖ ਕਾਰਨ ਫ਼ਰਜ਼ੀਵਾੜਾ ਕਾਰਡ ਹੋਲ ਡਰ ਦਸਿਆ ਜਾ ਰਿਹਾ ਹੈ, ਜਦੋਂ ਕਿ ਇਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੈ, ਜੋ ਫ਼ਰਜ਼ੀਵਾੜੇ ਤਹਿਤ ਕਾਰਡ ਬਣਾਕੇ ਗਰੀਬਾਂ ਦਾ ਹੱਕ ਖਾਣ ਵਾਲਿਆਂ ਦੀ ਪੜਤਾਲ ਕਰਨ’ਚ ਅਸਫਲ ਸਿੱਧ ਹੋਈ, ਇਸ ਕਰਕੇ ਫ਼ਰਜ਼ੀਵਾੜੇ ਦੇ ਮੁੱਖ ਕਾਰਨ ਕੇਂਦਰ ਸਰਕਾਰ ਵੱਲੋਂ ਲਾਏ ਗਏ 11 ਫੀਸਦੀ ਕਟ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਿਆਂ ਪੰਜਾਬ ਸਰਕਾਰ ਇਹ ਸਾਰੀ ਭਰਪਾਈ ਪੂਰੀ ਕਰਕੇ ਲੋੜਵੰਦ 17 ਲੱਖ 25 ਹਜ਼ਾਰ ਗਰੀਬਾਂ ਨੂੰ 5 ਕਿਲੋ ਪ੍ਰਤੀ ਪਰਿਵਾਰ ਦਿੱਤੀ ਵਾਲੀ ਕਣਕ ਦੇਣ ਦੀ ਲੋੜ ਤੇ ਜ਼ੋਰ ਦੇਵੇ ਅਤੇ ਭਵਿੱਖ ਵਿੱਚ ਫ਼ਰਜ਼ੀਵਾੜੇ ਤਹਿਤ ਕਾਰਡ ਬਣਾਕੇ ਗਰੀਬਾਂ ਦਾ ਹੱਕ ਖਾਣ ਵਾਲਿਆਂ ਤੇ ਸਖਤ ਕਾਨੂੰਨੀ ਕਾਰਵਾਈ ਕਰੇ ਤਾਂ ਕਿ ਪੰਜਾਬ ਦੇ ਸਹੀ ਅਤੇ ਇਸ ਦੇ ਹੱਕਦਾਰ 17 ਲੱਖ 25 ਹਜ਼ਾਰ ਗਰੀਬਾਂ ਨੂੰ ਫਰੀ ਕਣਕ ਦੇਣ ਵਾਲੀ ਕੇਂਦਰ ਸਰਕਾਰ ਦੀ ਸਕੀਮ ਦਾ ਲਾਭ ਪ੍ਰਾਪਤ ਹੋ ਸਕੇ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪੀ.ਐਮ ਕਲਿਆਣ ਯੋਜਨਾ ਤਹਿਤ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ 17 ਲੱਖ 25 ਹਜ਼ਾਰ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਮੁੱਫਤ ਕਣਕ ਤੇ 11 ਫੀਸਦੀ ਕਟੌਤੀ ਕਰਨ ਵਾਲੀ ਨੀਤੀ ਦੀ ਨਿੰਦਾ ਅਤੇ ਇਸ ਭਰਪਾਈ ਨੂੰ ਪੰਜਾਬ ਸਰਕਾਰ ਵੱਲੋਂ ਪੂਰਾਂ ਕਰਨ ਦੇ ਨਾਲ ਨਾਲ ਫ਼ਰਜ਼ੀਵਾੜੇ ਤਹਿਤ ਕਾਰਡ ਬਣਾਕੇ ਗਰੀਬਾਂ ਦਾ ਹੱਕ ਖਾਣ ਵਾਲਿਆਂ ਤੇ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।
ਫੈਡਰੇਸ਼ਨ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਪੱਸ਼ਟ ਕੀਤਾ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਸਰਕਾਰੇ ਦਰਬਾਰੇ ਪਹੁੰਚ ਰੱਖਣ ਵਾਲੇ ਸਿਆਸੀ ਘੜੰਮ ਚੌਧਰੀਆਂ ਵੱਲੋਂ ਫ਼ਰਜ਼ੀਵਾੜੇ ਤਹਿਤ ਕਾਰਡ ਬਣਾਕੇ ਗਰੀਬਾਂ ਦਾ ਹੱਕ ਮਾਰਨ ਦਾ ਗੈਰਕਾਨੂੰਨੀ ਰੁਝਾਨ ਚਲਦਾ ਆ ਰਿਹਾ ਹੈ, ਉਹਨਾਂ( ਭਾਈ ਖਾਲਸਾ ) ਨੇ ਦਸਿਆ ਇਸ ਕਾਰਨ ਬਹੁਤੇ ਸਿਧੇ ਸਾਧੇ ਲੋੜਵੰਦ ਗਰੀਬ ਕੇਂਦਰ ਵੱਲੋਂ ਦਿੱਤੀ ਜਾ ਰਹੀ ਇਸ ਸਕੀਮ ਤੋਂ ਵਾਂਝੇ ਰਹਿ ਜਾਂਦੇ ਸਨ ਤੇ ਇਹ ਘੜੰਮ ਚੌਧਰੀ ਰਾਤ ਨੂੰ ਡੀਪੂਆਂ ਤੋਂ ਟਰਾਲੀਆਂ ਭਰ ਕੇ ਲੈ ਜਾਂਦੇ ਤੇ ਇਹ ਗਰੀਬਾਂ ਦਾ ਹੱਕ ਪਸ਼ੂਆਂ ਨੂੰ ਪਾਉਂਦੇ ਰੰਗੇ ਹੱਥੀਂ ਬੜੇ ਵੀ ਗਏ ਅਤੇ ਕੈਪਟਨ ਸਰਕਾਰ ਨੇ ਫਰਜੀ ਕਾਰਡ ਹੋਲ ਡਰਾਂ ਦੀ ਪੜਤਾਲ ਕਰਕੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ,ਉਨ੍ਹਾਂ ਕਿਹਾ ਇਸ ਦੇ ਸਿੱਟੇ ਵਜੋਂ ਕੇਂਦਰ ਨੇ ਇਸ ਫਰੀ ਮਿਲਣ ਵਾਲੇ ਅਨਾਜ ਤੇ ਹੁਣ 11% ਦੀ ਕਟੌਤੀ ਕਰਕੇ ਗਰੀਬ ਲੋਕਾਂ ਨਾਲ ਬੇਇਨਸਾਫ਼ੀ ਕੀਤੀ ਹੈ । ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ 11% ਕਟ ਲਾ ਕੇ 17 ਲੱਖ ਪੰਚੀ ਹਜ਼ਾਰ ਗਰੀਬਾਂ ਨਾਲ ਬੇਇਨਸਾਫ਼ੀ ਕਰਨ ਵਾਲੀ ਨੀਤੀ ਦੀ ਨਿੰਦਾ ਕਰਦੀ ਹੈ, ਉਥੇ ਫ਼ਰਜ਼ੀਵਾੜੇ ਨੂੰ ਨਥ ਪਾਉਣ’ ਚ ਅਸਫਲ ਰਹੀ ਪੰਜਾਬ ਸਰਕਾਰ ਨੂੰ ਇਸ ਭਰਪਾਈ ਨੂੰ ਪੂਰਾ ਕਰਨ ਦੀ ਮੰਗ ਕਰਦੀ ਹੈ ਤਾਂ ਕਿ ਲੋੜਵੰਦ ਸਹੀ 17 ਲੱਖ 25 ਹਜ਼ਾਰ ਗਰੀਬਾਂ ਨੂੰ ਪੀ.ਐਮ ਕਲਿਆਣ ਯੋਯਨਾ ਦਾ ਲਾਭ ਮਿਲ ਸਕੇ ਅਤੇ ਫ਼ਰਜ਼ੀਵਾੜੇ ਤਹਿਤ ਗਰੀਬਾਂ ਦਾ ਹੱਕ ਖਾਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਕਨੇਡਾ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ, ਭਾਈ ਮਨਜਿੰਦਰ ਸਿੰਘ ਖਾਲਸਾ ਕਮਾਲਕੇ, ਭਾਈ ਸਿਧਾਂ ਸਿੰਘ ਨਿਹੰਗ ਸਿੰਘ, ਧਰਮਕੋਟ ਭਾਈ ਸਵਰਨਜੀਤ ਸਿੰਘ, ਮਾਨੋਕੇ ਭਾਈ ਕੇਵਲ ਸਿੰਘ ,ਬਾਬਾ ਬਕਾਲਾ ਆਦਿ ਆਗੂ ਹਾਜ਼ਰ ਸਨ।