ਕਿਸਾਨ ਨੂੰ ਹੜ੍ਹਾਂ ਦਾ ਮੁਆਵਜਾ ਦਿਵਾਉਣ ਲਈ 11,12,13 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋ ਅੰਦੋਲਨ ਕਰਨ ਦਾ ਐਲਾਨ

ਗੁਰਦਾਸਪੁਰ

ਗੁਰਦਾਸਪੁਰ, 31 ਅਗਸਤ (ਸਰਬਜੀਤ ਸਿੰਘ)– 23 ਜਿਲਿਆਂ ਚ ਆਪ ਤੇ ਬੀਜੇਪੀ ਆਗੂਆਂ ਦੇ ਘਰਾਂ ਦਾ ਹੋਵੇਗਾ ,ਘਿਰਾਓ ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਪੰਜਾਬ ਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜਾ ਦਵਾਉਣ ਲਈ 11 ਤੋਂ 13 ਸਤੰਬਰ ਤੱਕ ਸੰਯੁਕਤ ਮੋਰਚੇ ਨੇ ਰੋਸ ਧਰਨਿਆਂ ਦੇ ਰੂਪ ਵਿੱਚ ਸੰਘਰਸ਼ ਵਿੱਢਣ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ 23 ਜਿਲਿਆਂ ਚ ਆਪ ਤੇ ਬੀਜੇਪੀ** ਆਗੂਆਂ ਘਰਾਂ ਚੋਂ ਨਿਕਲਣਾ ਬੰਦ
ਫਗਵਾੜਾ ਵਿਖੇ ਸੋਮ ਨਾਥ, ਪਟਿਆਲਾ ਵਿਖੇ ਕੈਪਟਨ ਅਮਰਿੰਦਰ ਸਿੰਘ,ਡਾ.ਬਲਬੀਰ ਸਿੰਘ,ਚੇਤਨ ਸਿੰਘ ਜੌੜਾ ਮਾਜਰਾ, ਫਿਰੋਜਪੁਰ ਚ ਬੀ ਜੇ ਪੀ ਦੇ ਰਾਣਾ ਸੋਢੀ, ਮਾਨਸਾ ਚ ਪ੍ਰਿੰਸੀਪਲ ਬੁੱਧਰਾਮ, ਕਪੂਰਥਲਾ ਚ ਸੰਤ ਬਲਬੀਰ ਸਿੰਘ ਸੀਚੇਵਾਲ, ਪਠਾਨਕੋਟ ਚ ਅਸ਼ਵਨੀ ਸ਼ਰਮਾ ਅਤੇ ਲਾਲ ਚੰਦ ਕਟਾਰੂਚੱਕ, ਰੋਪੜ ਚ ਹਰਜੋਤ ਬੈਂਸ ਅਤੇ ਇੱਕਬਾਲ ਸਿੰਘ ਲਾਲਪੁਰਾ, ਮੋਹਾਲੀ ਚ ਅਨਮੋਲਗਗਨਮਾਨ, ਹੁਸ਼ਿਆਰਪੁਰ ਚ ਬ੍ਰੰਮਸ਼ੰਕਰ ਜਿੰਪਾ,
ਮੋਗਾ ਚ ਦਵਿੰਦਰਜੀਤ ਸਿੰਘ ਲਾਡੀ ਢੋਸ, ਜਲੰਧਰ ਚ ਬਲਕਾਰ ਸਿੰਘ ਅਤੇ ਐਮ ਪੀ ਸੁਸ਼ੀਲ ਕੁਮਾਰ ਰਿੰਕੂ, ਸੰਗਰੂਰ ਚ ਮੁੱਖ ਮੰਤਰੀ ਭਗਵੰਤ ਮਾਨ, ਫਰੀਦਕੋਟ ਚ ਸਪੀਕਰ ਕੁਲਤਾਰ ਸੰਧਵਾਂ, ਮੁਕਤਸਰ ਸਾਹਿਬ ਗੁਰਮੀਤ ਸਿੰਘ ਖੁੱਡੀਆਂ, ਸ਼੍ਰੀ ਅੰਮ੍ਰਿਤਸਰ ਸਾਹਿਬ ਕੁਲਦੀਪ ਸਿੰਘ ਧਾਲੀਵਾਲ, ਫਾਜਿਲਕਾ ਸੁਨੀਲ ਜਾਖੜ, ਤਰਨਤਾਰਨ ਲਾਲਜੀਤ ਸਿੰਘ ਭੁੱਲਰ, ਬਰਨਾਲਾ ਮੀਤ ਹੇਅਰ ਅਤੇ ਬਠਿੰਡਾ ਵਿਖੇ ਮਨਪ੍ਰੀਤ ਬਾਦਲ ਦੇ ਘਰਾਂ ਦਾ ਘਿਰਾਓ ਕਰਨ ਦਾ ਐਲਾਨ।

Leave a Reply

Your email address will not be published. Required fields are marked *