ਕਲਾਨੌਰ, ਗੁਰਦਾਸਪੁਰ, 15 ਅਪ੍ਰੈਲ (ਸਰਬਜੀਤ ਸਿੰਘ)– ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਅਤੇ ਜਨਰਲ ਸਕੱਤਰ ਕਵਲਜੀਤ ਸਿੰਘ ਖੁਸ਼ਹਾਲਪੁਰ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਸਬੰਧੀ ਲੋਪਾ,ਅਗਵਾਨ ਅਤੇ ਬੋਹੜ ਵਡਾਲਾ ਵਿਖੇ ਮੀਟਿੰਗਾਂ ਕੀਤੀਆਂ ਗਈਆਂ।ਇਹਨਾਂ ਮੀਟਿੰਗਾਂ ਵਿੱਚ ਚਲ ਰਹੇ ਮੋਰਚੇ ਦੀ ਲਾਮਬੰਦੀ ਸਬੰਧੀ ਵਿਚਾਰਾਂ ਹੋਈਆਂ ਅਤੇ ਗੁਰਮੀਤ ਸਿੰਘ ਅਗਵਾਨ ਨੂੰ ਬਲਾਕ ਕਲਾਨੌਰ ਦਾ ਜਨਰਲ ਸਕੱਤਰ,ਸੁਖਜਿੰਦਰ ਸਿੰਘ ਬੋਹੜ ਵਡਾਲਾ ਨੂੰ ਬਲਾਕ ਮੀਤ ਪ੍ਰਧਾਨ ਅਤੇ ਗੁਰਸ਼ੇਰ ਸਿੰਘ ਕਾਹਲੋ, ਨੂੰ ਇਕਾਈ ਬੋਹੜ ਵਡਾਲਾ ਦਾ ਪ੍ਰਧਾਨ ਚੁਣਿਆ ਗਿਆ।
ਇਸ ਮੌਕੇ ਜਿਲਾ ਮੀਤ ਪ੍ਰਧਾਨ ਗੁਰਜੀਤ ਸਿੰਘ ਵਡਾਲਾ ਬਾਂਗਰ,ਬਲਾਕ ਕਲਾਨੌਰ ਪ੍ਰਧਾਨ ਦੀਦਾਰ ਸਿੰਘ ਕਲਾਨੌਰ,ਵੀਰ ਸਿੰਘ ਭਗਠਾਣਾ,ਨੰਬਰਦਾਰ ਗੁਰਦੇਵ ਸਿੰਘ ਭੰਡਾਲ,ਮਲਕੀਤ ਸਿੰਘ,ਕੁਲਤਾਰ ਸਿੰਘ,ਗੁਰਦੀਪ ਸਿੰਘ ਕਾਹਲੋ,ਭਗਵੰਤ ਸਿੰਘ,ਕੁਲਦੀਪ ਸਿੰਘ ਮੁਸਤਫਾਪੁਰ,ਗੁਰਵਿੰਦਰ ਸਿੰਘ ਸ਼ਾਹਪੁਰ,ਸੰਦੀਪ ਸਿੰਘ,ਸਤਨਾਮ ਸਿੰਘ, ਨਰਿੰਜਣ ਸਿੰਘ ਬਚਿੰਤ ਸਿੰਘ ਪੰਨਵਾਂ,ਜਸਵੰਤ ਸਿੰਘ ਪੈਰਹੂਵਾਲ ਹਾਜਰ ਸਨ।