ਅੰਮ੍ਰਿਤਸਰ, ਗੁਰਦਾਸਪੁਰ 2 ਅਗਸਤ (ਸਰਬਜੀਤ ਸਿੰਘ)– ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਅੰਮ੍ਰਿਤਸਰ ਸਹਿਬ ਜ਼ਿਲੇ ਦੀ ਸਾਡੀ ਜਥੇਬੰਦੀ ਦੇ ਪ੍ਰਧਾਨ ਨਿਸ਼ਾਨ ਸਿੰਘ ਬਾਬੋਵਾਲ ਨੂੰ ਮਿਲ ਕੇ ਪਿੰਡ ਬੱਗਾ ਤਹਿਸੀਲ ਬਾਬਾ ਬਕਾਲਾ ਦੇ ਵਸਨੀਕ ਮਨਜੀਤ ਸਿੰਘ ਜੋ ਮਜਦੂਰੀ ਕਰਕੇ ਆਪਣਾ ਪਰਿਵਾਰ ਪਾਲਦਾ ਹੈ ਆਪਣੇ ਘਰੇ ਨਵਾਂ ਕੁਨੈਕਸ਼ਨ ਲਗਾਉਣ ਲਈ ਮਹਿਕਮਾ ਪਾਵਰ ਕੌਮ ਨੂੰ ਚਾਰ ਮਹੀਨੇ ਪਹਿਲਾਂ ਸਿਕਿਓਰਟੀ ਭਰੀ ਸੀ। ਜਿਸ ਤੇ ਕਾਰਵਾਈ ਕਰਦਿਆਂ ਮਹਿਕਮਾ ਸਮਾਰਟ ਮੀਟਰ ਲਗਾਉਣ ਆਇਆ ਜਿਸ ਦਾ ਪ੍ਰੀਵਾਰ ਨੇ ਵਿਰੋਧ ਕਰਦਿਆਂ ਕਿਹਾ ਕਿ ਅਸੀਂ ਸਮਾਰਟ ਮੀਟਰ ਨਹੀਂ ਲਗਾਉਨਾਂ। ਜਿਸ ਦੇ ਚਲਦੇ ਸਾਰਾ ਪ੍ਰੀਵਾਰ ਅੱਤ ਦੀ ਗਰਮੀ ਵਿੱਚ ਬਿਨਾਂ ਬਿਜਲੀ ਦੇ ਹੀ ਦਿਨ ਕਟ ਰਿਹਾ ਸੀ।
ਇਹ ਮਾਮਲਾ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਦੇ ਧਿਆਨ ਵਿੱਚ ਆਉਂਦਿਆਂ ਹੀ ਅੱਜ ਪਾਵਰਕੌਮ ਦੀ ਸਬ ਡਵੀਜ਼ਨ ਉਦੋਕੇ ਦੇ ਐੱਸ ਡੀ ਓ ਦੇ ਧਿਆਨ ਵਿੱਚ ਰੱਖਣ ਤੋਂ ਬਾਅਦ ਸਾਦਾ ਮੀਟਰ ਲਗਾ ਕੇ ਗਰੀਬ ਮਜਦੂਰ ਪਰਿਵਾਰ ਦੇ ਘਰ ਦੀ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਗਈ।
ਇਸ ਮੌਕੇ ਕਿਸਾਨ ਆਗੂ ਸੁਖਦੇਵ ਸਿੰਘ ਭੋਜਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਨਕਸ਼ੇ ਕਦਮਾਂ ਉੱਤੇ ਚਲਦੇ ਹੋਏ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਫ਼ੈਸਲੇ ਕਰ ਰਹੀ ਹੈ। ਚਿੱਪ ਵਾਲੇ ਮੀਟਰ ਲਗਾਉਣੇ ਵੀ ਇਸੇ ਕਵਾਇਦ ਦਾ ਹਿੱਸਾ ਹੈ ਜਿਸ ਨੂੰ ਸਾਡੀ ਜਥੇਬੰਦੀ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦੇਵੇਗੀ। ਉਹਨਾਂ ਕਿਹਾ ਕਿ ਸਰਕਾਰ ਨੂੰ ਚਿੱਪ ਵਾਲੇ ਮੀਟਰ ਲਗਾਉਣ ਵਾਲਾ ਫੈਸਲਾ ਤੁਰੰਤ ਵਾਪਿਸ ਲੈਣਾ ਚਾਹੀਦਾ ਹੈ।
ਇਸ ਮੌਕੇ ਪ੍ਰਧਾਨ ਦਰਸ਼ਨ ਸਿੰਘ ਭੰਬੋਈ ਗੁਰਦਾਸਪੁਰ,ਪਾਲ ਸਿੰਘ, ਸੁਖਵਿੰਦਰ ਸਿੰਘ ਘੁੰਮਣ, ਜੋਗਿੰਦਰ ਸਿੰਘ ਰੰਧਾਵਾ, ਨਿਸ਼ਾਨ ਸਿੰਘ ਬਾਬੋਵਾਲ,ਭੁਪਿੰਦਰ ਸਿੰਘ ਬੱਗਾ ,ਅਮ੍ਰਿਤਪਾਲ ਸਿੰਘ ਅਬਦਾਲ, ਤਜਿੰਦਰ ਸਿੰਘ ਦਾਬਾਂਵਾਲ ,ਗੁਰਜਿੰਦਰ ਸਿੰਘ ਸਿਧਵਾਂ,ਬਲਬੀਰ ਸਿੰਘ ਮਰੜੀ ਕਲਾ ,ਹਰਮਨਪ੍ਰੀਤ ਸਿੰਘ ਮਰੜੀ ਕਲਾ ,ਮਨਜੀਤ ਸਿੰਘ, ਹਰਮੀਤ ਕੌਰ, ਪਰਵੀਨ ਕੌਰ, ਰਣਜੀਤ ਕੌਰ,ਬਲਵਿੰਦਰ ਕੌਰ,ਪਰਮਜੀਤ ਕੌਰ, ਜਸਵਿੰਦਰ,ਤਲਵਿੰਦਰ ਕੌਰ, ਹਰਦੇਵ ਸਿੰਘ ਪਰਮਜੀਤ ਸਿੰਘ ਕੇਵਲ ਸਿੰਘ ਰਣਜੀਤ ਸਿੰਘ ਗੁਰਪ੍ਰੀਤ ਸਿੰਘ ਸਿਮਰਜੀਤ ਸਿੰਘ, ਸਰਬਜੀਤ ਸਿੰਘ, ਜਸਵੰਤ ਸਿੰਘ, ਗੁਰਮੇਜ ਸਿੰਘ ਆਦਿ ਕਿਸਾਨ ਮਜਦੂਰ ਤੇ ਬੀਬੀਆਂ ਹਾਜ਼ਰ ਸਨ।