ਗੁਰਦਾਸਪੁਰ, 23 ਅਗਸਤ (ਸਰਬਜੀਤ ਸਿੰਘ)–ਇੱਥੇ ਫੈਜਪੁਰਾ ਰੋਡ ਬਟਾਲਾ ਲਿਬਰੇਸ਼ਨ ਦਫ਼ਤਰ ਵਿਖੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਵਰਕਰਾਂ ਦੀ ਇਕੱਤਰਤਾ ਕਾਮਰੇਡ ਸੁਖਦੇਵ ਸਿੰਘ ਭਾਗੋਕਾਵਾਂ ਦੀ ਪ੍ਰਧਾਨਗੀ ਹੇਠ ਕੀਤੀ ਗਈ।
ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਆਗੂ ਗੁਲਜ਼ਾਰ ਸਿੰਘ ਭੁੰਬਲੀ ਅਤੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਪੁਲਿਸ ਨੇ ਲੌਂਗੋਵਾਲ ਵਿਖੇ ਕਿਸਾਨਾਂ ਉਪਰ ਕੀਤੇ ਗਏ ਲਾਠੀਚਾਰਜ ਨਾਲ ਮਾਨ ਸਰਕਾਰ ਦੇ ਅਸਲ ਚਿਹਰੇ ਨੂੰ ਬੇਨਕਾਬ ਕਰ ਦਿੱਤਾ ਹੈ।ਜਿਸ ਲਾਠੀਚਾਰਜ ਵਿੱਚ ਇੱਕ ਕਿਸਾਨ ਪ੍ਰੀਤਮ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਬਹੁਤ ਸਾਰੇ ਕਿਸਾਨਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਸਾਨ ਦੇ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ। ਬੱਖਤਪੁਰਾ ਨੇ ਕਿਹਾ ਕਿ ਮਾਨ ਸਰਕਾਰ ਹੜਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਫੋਟਿਆ ਤਾਂ ਲਵਾ ਰਹੇ ਹਨ ਪਰ ਤਿੰਨ ਮਹੀਨਿਆਂ ਤੋਂ ਬਾਰ ਬਾਰ ਆ ਰਹੇ ਹੜਾਂ ਨਾਲ ਹੋਏ ਜਾਨੀ ਅਤੇ ਮਾਲੀ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਵੰਡ ਰਹੇ ਜਿਸ ਕਾਰਨ ਪੰਜਾਬ ਦੀ ਜਨਤਾ ਵਿੱਚ ਗੁਸਾ ਹੈ ਜਿਸ ਦਾ ਨਤੀਜਾ ਹੀ ਹੈ ਚੰਡੀਗੜ੍ਹ ਨੂੰ ਕੂਚ ਕਰਨਾ,ਪਰ ਸਰਕਾਰ ਨੇ ਕਿਸਾਨਾਂ ਦੀ ਗੱਲ ਸੁਣਨ ਦੀ ਬਜਾਏ ਜ਼ਬਰ ਜ਼ੁਲਮ ਦਾ ਰਾਹ ਅਪਣਾਉਣ ਨੂੰ ਤਰਜੀਹ ਦਿੱਤੀ ਹੈ ਜੋ ਸਰਕਾਰ ਨੂੰ ਬਹੁਤ ਮਹਿੰਗਾ ਪਵੇਗਾ।ਇਸ ਇਕੱਤਰਤਾ ਵਿੱਚ ਇੱਕ ਮੱਤੇ ਰਾਹੀਂ ਘਣੀਆਂ ਕੇ ਬੇਟ ਵਿਖੇ ਜਗੀਰ ਸਿੰਘ ਦੇ ਦਲਿਤ ਪਰਿਵਾਰ ਦੀ 3 ਏਕੜ ਬਾਜਰੇ, ਤੋਰੀਏ ਅਤੇ ਜਵਾਰ ਦੀ ਫ਼ਸਲ ਨੂੰ ਕੁਝ ਸਤਾਧਾਰੀ ਧਿਰ ਨਾਲ ਸਬੰਧਤ ਧਨਾਢ ਕਿਸਾਨਾ ਵਲੋਂ ਜਬਰੀ ਵਾਹ ਦੇਣ ਦੀ ਨਿਖੇਦੀ ਕਰਦਿਆਂ ਕਿਹਾ ਗਿਆ ਕਿ ਡੇਰਾ ਬਾਬਾ ਨਾਨਕ ਦੀ ਪੁਲਿਸ ਦੀ ਸਹਿਮਤੀ ਨਾਲ ਦਲਿਤ ਪਰਿਵਾਰ ਦੀ ਫ਼ਸਲ ਉਜਾੜ ਕੇ ਉਸ ਉਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਬੱਖਤਪੁਰਾ ਨੇ ਕਿਹਾ ਕਿ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਐਸ ਐਸ ਪੀ ਬਟਾਲਾ ਨੂੰ ਮਿਲ ਕੇ ਕੇਸ ਦਰਜ ਕਰਨ ਦੀ ਮੰਗ ਕੀਤੀ ਜਾਵੇਗੀ। ਇਸ ਸਮੇਂ ਦਲਬੀਰ ਭੋਲਾ, ਨਿਰਮਲ ਸਿੰਘ ਛੱਜਲਵੱਡੀ, ਬਲਬੀਰ ਸਿੰਘ ਝਾਮਕਾ, ਦਲਵਿੰਦਰ ਸਿੰਘ ਪੰਨੂ, ਮੰਗਲ ਸਿੰਘ ਧਰਮਕੋਟ, ਲਖਬੀਰ ਸਿੰਘ ਅਜਨਾਲਾ, ਜਸਬੀਰ ਕੌਰ ਹੇਰ, ਬਲਬੀਰ ਸਿੰਘ ਉਚਾਧਕਾਲਾ ਅਤੇ ਜਿਦਾਂ ਛੀਨਾਂ ਹਾਜ਼ਰ ਸਨ