ਉਤਰਾਖੰਡ, ਗੁਰਦਾਸਪੁਰ, 29 ਮਾਰਚ (ਸਰਬਜੀਤ ਸਿੰਘ)– ਉਤਰਾਖੰਡ’ਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਤਿਹਾਸਕ ਗੁਰਦੁਆਰੇ ਨਾਨਕਮੱਤਾ ਸਾਹਿਬ’ਚ ਕਾਰਸੇਵਾ ਮੁਖੀ ਬਾਬਾ ਤਰਸੇਮ ਸਿੰਘ ਦੀ ਹੱਤਿਆਂ ਵਾਲੇ ਮਾਮਲੇ ਨੇ ਦੇਸ਼ਾਂ ਵਿਦੇਸ਼ਾਂ’ਚ ਵੱਸਦੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ ਅਤੇ ਇਸ ਘਟਨਾ ਤੋਂ ਬਾਅਦ ਨਾਨਕਮਤਾ ਵਿਖੇ ਤਨਾਹ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਦਾ ਪ੍ਰਬੰਧ ਕਰਨਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਮੁੱਖ ਜਿੰਮੇਵਾਰੀ ਬਣ ਜਾਂਦੀ ਹੈ। ਇਸ ਕਰਕੇ ਚੱਕਰਵਰਤੀ ਦਸਮੇਸ਼ ਤਰਨਾ ਦਲ, ਸ਼ਹੀਦ ਬਾਬਾ ਜੀਵਨ ਸਿੰਘ ਤਰਨਾ ਦਲ ਅਤੇ ਮਾਲਵਾ ਤਰਨਾਦਲ ਸ਼ਹੀਦ ਬਾਬਾ ਸੰਗਤ ਸਿੰਘ ਸਮੇਤ ਤਿੰਨ ਦਰਜਨ ਦੇ ਲਗਭਗ ਰੰਗਰੇਟਾ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਬ ਦੀ ਅਗਵਾਈ’ਚ ਜਿਥੇ ਇਸ ਮੰਦਭਾਗੀ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕੀਤੀ ਹੈ, ਉਥੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਸਮਾਜ਼ ਵਿਰੋਧੀ ਅਨਸਰ ਇਤਿਹਾਸਕ ਧਰਮ ਅਸਥਾਨ ਤੇ ਇਹੋ ਜਿਹੀ ਮੰਦਭਾਗੀ ਘਟਨਾ ਨੂੰ ਅੰਜਾਮ ਨਾਂ ਦੇ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਚੱਕਰਵਰਤੀ ਦਸਮੇਸ਼ ਤਰਨਾ ਦਲ ਦੇ ਚੀਫ ਕਮਾਂਡਰ ਜਰਨੈਲ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨਨਕਾਣਾ ਸਾਹਿਬ ਵਾਲਿਆਂ ਨਾਲ ਇਸ ਘਟਨਾ ਸਬੰਧੀ ਗੱਲਬਾਤ ਕਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ,ਉਹਨਾਂ ਭਾਈ ਖਾਲਸਾ ਨੇ ਬਿਆਨ’ਚ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਬ ਦੇ ਹਵਾਲੇ ਨਾਲ ਦੱਸਿਆ ਕਿ ਸਿੱਖਾਂ ਦੇ ਇਤਿਹਾਸਕ ਅਸਥਾਨ ਨਾਨਕਮਤਾ ਵਿਖੇ ਇੱਕ ਕਾਰਸੇਵਾ ਮੁਖੀ ਦਾ ਕਤਲ ਹੋਣਾ ਸਿੱਖ ਕੌਮ ਲਈ ਗਹਿਰੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ, ਜਥੇਦਾਰ ਸੋਡੀ ਸਾਬ ਨੇ ਕਿਹਾ ਇਸ ਕਰਕੇ ਇਸ ਦੀ ਪੂਰੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਸਜ਼ਾ ਦੇਣੀ ਸਮੇਂ ਅਤੇ ਲੋਕਾਂ ਦੀ ਮੁੱਖ ਮੰਗ ਹੈ ਜਥੇਦਾਰ ਸੋਡੀ ਨੇ ਕਿਹਾ ਸਥਾਨਕ ਐਸ ਡੀ ਐਮ ਖਾਤਿਮਾ ਰਵਿੰਦਰ ਸਿੰਘ ਬਿਸਟ ਅਨੁਸਾਰ ਬਾਬਾ ਤਰਸੇਮ ਸਿੰਘ ਕਾਰਸੇਵਾ ਨਾਨਕਮਤਾ ਤੇ ਇੱਕ ਅਣਪਛਾਤੇ ਵਿਅਕਤੀ ਨੇ ਗੋਲੀ ਚਲਾਈ ਤੇ ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ,ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮਿਰਤਕ ਘੋਸ਼ਿਤ ਕਰ ਦਿੱਤਾ ਗਿਆ ਪਰ ਅਮਨ ਕਾਨੂੰਨ ਦੀ ਸਥਿਤੀ ਆਮ ਵਾਂਗ ਹੈ, ਜਥੇ ਸੋਡੀ ਸਾਬ ਨੇ ਕਿਹਾ ਇਸ ਦੇ ਨਾਲ ਹੀ ਉਤਰਾਖੰਡ ਦੇ ਪੁਲਿਸ ਡਾਇਰੈਕਟਰ ਜਨਰਲ ਅਭਿਨਵ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਹੈਡਕੁਆਰਟਰ ਨੇ ਨਾਨਕਮੱਤਾ ਗੁਰਦੁਆਰਾ ਕਾਰ ਸੇਵਾ ਮੁੱਖੀ ਬਾਬਾ ਤਰਸੇਮ ਸਿੰਘ ਦੇ ਕਾਤਲਾਂ ਨੂੰ ਫੜਨ ਲਈ ਡੀ ਐਸ ਪੀ,ਆਰ,ਬੀ ਚਮੋਲਾ ਦੀ ਅਗਵਾਈ ਵਿੱਚ ਇੱਕ ਐਸ,ਟੀ ਆਈ ਦਾ ਗਠਨ ਕਰ ਦਿੱਤਾ ਹੈ ਅਤੇ ਇਸ ਵਿਚ ਐਸ,ਟੀ ਐਫ, ਅਤੇ ਪੁਲਿਸ ਅਧਿਕਾਰੀਆਂ ਸਮੇਤ ਸਥਾਨਕ ਪੁਲਿਸ ਬਲ ਵੀ ਤਿਆਰ ਹਨ, ਪੁਲਿਸ ਵੱਲੋਂ ਸਿੱਖ ਭਾਈਚਾਰੇ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਨਾਨਕਮਤਾ ਇਲਾਕੇ ‘ਚ ਸ਼ਾਂਤੀ ਬਣਾਈਂ ਰੱਖਣ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ, ਤਾਂ ਕਿ ਇਲਾਕੇ’ਚ ਸ਼ਾਂਤੀ ਦਾ ਮਾਹੌਲ ਬਣਿਆ ਰਹੇ, ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੇ ਕਿਹਾ ਸਥਾਨਕ ਸੂਬਾ ਸਰਕਾਰ ਵੱਲੋਂ ਪੁਲਿਸ ਰਾਹੀਂ ਭਾਵੇਂ ਸ਼ਾਂਤੀ ਬਣਾਈ ਰੱਖਣ ਲਈ ਸਾਰੇ ਪ੍ਰਬੰਧ ਮੁਕੰਮਲ ਕਰਕੇ ਇਸ ਸਬੰਧੀ ਸਖਤ ਕਾਰਵਾਈ ਕਰਨ ਲਈ ਟੀਮ ਵੀ ਤਿਆਰ ਕੀਤੀ ਗਈ ਤੇ ਸ਼ਾਂਤੀ ਬਣਾਈ ਰੱਖਣ ਲਈ ਵਾਧੂ ਪੁਲਿਸ ਵੀ ਤਾਇਨਾਤ ਕਰਨਾ ਸਰਕਾਰ ਤੇ ਪੁਲਿਸ ਦੀ ਵਧੀਆ ਤੇ ਚੰਗੀ ਕਾਰਗੁਜ਼ਾਰੀ ਹੈ ਜਥੇਦਾਰ ਸੋਡੀ ਨੇ ਕਿਹਾ ਨਕਾਬਪੋਸ਼ ਅਣਪਛਾਤੇ ਵਿਅਕਤੀਆਂ ਵੱਲੋਂ ਬਾਬਾ ਤਰਸੇਮ ਸਿੰਘ ਕਾਰਸੇਵਾ ਮੁੱਖੀ ਨੂੰ ਇਸ ਤਰ੍ਹਾਂ ਗੁਰੂ ਘਰ’ਚ ਗੋਲੀਆਂ ਮਾਰਨੀਆਂ ਸਿੱਖ ਕੌਮ ਲਈ ਬਹੁਤ ਹੀ ਚਿੰਤਾ ਦਾ ਵਿਸ਼ਾ ਤੇ ਡਰ ਵਾਲਾਂ ਮਹੌਲ ਪੈਦਾ ਕਰਨ ਵਾਲਾ ਵਰਤਾਰਾ ਹੈ,ਇਸ ਕਰਕੇ ਦਸਮੇਸ਼ ਤਰਨਾ ਦਲ, ਸ਼ਹੀਦ ਬਾਬਾ ਜੀਵਨ ਸਿੰਘ ਤਰਨਾ ਦਲ, ਮਾਲਵਾ ਤਰਨਦਲ ਸ਼ਹੀਦ ਬਾਬਾ ਸੰਗਤ ਸਿੰਘ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਵਿੱਚ ਇਸ ਮੰਦਭਾਗੀ ਘਟਨਾ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ, ਉਥੇ ਸਰਕਾਰ ਤੋਂ ਮੰਗ ਕਰਦੀ ਹੈ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੇ ਨਾਲ ਨਾਲ ਦੋਸ਼ੀਆਂ ਨੂੰ ਫੜਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਸਮਾਜ਼ ਵਿਰੋਧੀ ਅਨਸਰ ਧਾਰਮਿਕ ਅਸਥਾਨ ਤੇ ਅਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਜੁਅਰਤ ਨਾਂ ਕਰ ਸਕੇ, ਉਹਨਾਂ ਕਿਹਾ ਇਸ ਘਿਨੌਣੀ ਤੇ ਮੰਦਭਾਗੀ ਘਟਨਾ ਦੀ ਜਾਂਚ ਉੱਚ ਪੱਧਰੀ ਕਰਵਾਈ ਜਾਵੇ, ਕਿਉਂਕਿ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਸਿੱਖ ਧਾਰਮਿਕ ਆਗੂ ਦਾ ਗੁਰੂ ਘਰ’ਚ ਸ਼ਰੇਆਮ ਗੋਲੀਆਂ ਮਾਰਕੇ ਹੱਤਿਆਂ ਵਾਲਾ ਵਰਤਾਰਾ ਬਹੁਤ ਹੀ ਨਿੰਦਣਯੋਗ ਤੇ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਤੇ ਇਸ ਨਾਲ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਗਹਿਰੀ ਠੇਸ ਪਹੁੱਚੀ ਹੈ ਅਤੇ ਲੋਕ ਜਿਥੇ ਇਸ ਘਟਨਾ ਦੀ ਜਿਥੇ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰ ਰਹੇ ਹਨ, ਉਥੇ ਮੰਗ ਕਰ ਰਹੇ ਹਨ ਕਿ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗਿਰਫ਼ਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ,ਤਾਂ ਕਿ ਅੱਗੇ ਤੋਂ ਕੋਈ ਸਮਾਜ਼ ਵਿਰੋਧੀ ਅਨਸਰ ਇਤਿਹਾਸਕ ਧਰਮ ਅਸਥਾਨ ਤੇ ਕਿਸੇ ਵਿਸ਼ੇਸ਼ ਧਾਰਮਿਕ ਆਗੂ ਨਾਲ ਅਜਿਹਾ ਵਰਤਾਰਾ ਕਰਨ ਦੀ ਜੁਰਅਤ ਨਾ ਕਰ ਸਕੇ ਇਸ ਮੌਕੇ ਤੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨਾਲ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ, ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ ਹਾਜਰ ਸਨ।