ਇਨਕਲਾਬੀ ਨਾਟਕ, ਗੀਤ ਤੇ ਕੋਰੋਗਰਾਫੀਆ ਪੇਸ ਕੀਤੀਆ ਜਾਣਗੀਆਂ
ਧਰਮ ਸਿੰਘ ਫੱਕਰ ਦੀ 50 ਵੀ ਬਰਸੀ ਇਨਕਲਾਬੀ ਜੋਸੋਖਰੋਸ ਨਾਲ ਮਨਾਈ ਜਾਵੇਗੀ- ਕਾਮਰੇਡ ਢਿੱਲੋ
ਮਾਨਸਾ, ਗੁਰਦਾਸਪੁਰ, 14 ਦਸੰਬਰ (ਸਰਬਜੀਤ ਸਿੰਘ)– ਪਿੰਡ ਦਲੇਲ ਸਿੰਘ ਵਾਲਾ ਵਿੱਖੇ ਮੁਜਾਰਾ ਲਹਿਰ ਦੇ ਮੋਢੀ ਆਗੂ ਕਾਮਰੇਡ ਧਰਮ ਸਿੰਘ ਫੱਕਰ ਦੀ 50 ਵੀ ਬਰਸੀ ਆਉਣ ਵਾਲੀ 20 ਦਸੰਬਰ ਨੂੰ ਇਨਕਲਾਬੀ ਜੋਸੋਖਰੋਸ ਨਾਲ ਮਨਾਈ ਜਾਵੇਗੀ , ਇਹ ਜਾਣਕਾਰੀ ਬਰਸੀ ਦਾ ਪੋਸਟਰ ਜਾਰੀ ਕਰਨ ਉਪਰੰਤ ਪ੍ਰੈਸ ਬਿਆਨ ਜਾਰੀ ਕਰਦਿਆ ਸੀਪੀਆਈ ਸਬਡਵੀਜ਼ਨ ਮਾਨਸਾ ਦੇ ਸਕੱਤਰ ਤੇ ਕੁਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਕਾਮਰੇਡ ਰੂਪ ਸਿੰਘ ਢਿੱਲੋ ਨੇ ਦਿੱਤੀ ।
ਕਾਮਰੇਡ ਢਿੱਲੋ ਨੇ ਕਿਹਾ ਕਿ ਬਰਸੀ ਸਮਾਗਮ ਮੌਕੇ ਉੱਘੀਆ ਨਾਟਕ ਟੀਮਾ ਵੱਲੋ ਇਨਕਲਾਬੀ ਨਾਟਕ, ਗੀਤ ਤੇ ਕੋਰੋਗਰਾਫੀਆ ਪੇਸ ਕੀਤੀਆ ਜਾਣਗੀਆ ਤੇ ਸੀਪੀਆਈ ਦੇ ਕੌਮੀ ਕੌਸਲ ਮੈਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸੀ , ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੂਲਦੂ ਸਿੰਘ ਮਾਨਸਾ , ਕਾਮਰੇਡ ਕ੍ਰਿਸਨ ਚੋਹਾਨ , ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਮਲਕੀਤ ਸਿੰਘ ਮੰਦਰਾ ਆਦਿ ਸੀਨੀਅਰ ਆਗੂ ਸੰਬੋਧਨ ਕਰਨਗੇ । ਇਸ ਮੌਕੇ ਹੋਰਨਾ ਤੋ ਇਲਾਵਾ ਕਾਮਰੇਡ ਮੇਜਰ ਸਿੰਘ ਦਲੇਲ ਸਿੰਘ ਵਾਲਾ , ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ , ਗੁਰਦੇਵ ਸਿੰਘ ਦਲੇਲ ਸਿੰਘ ਵਾਲਾ , ਸੁਖਦੇਵ ਸਿੰਘ ਭੱਠਲ , ਉਗਾਜਰ ਸਿੰਘ , ਪੂਰਨ ਸ਼ਰਮਾ ਤੇ ਦਾਰਾ ਖਾ ਦਲੇਲ ਸਿੰਘ ਵਾਲਾ ਆਦਿ ਵੀ ਹਾਜਰ ਸਨ ।