ਕਮਿਊਨਿਟੀ ਹੈਲਥ ਅਫਸਰਾਂ ਦੀ ਰੈਲੀ ਤੋਂ ਇੱਕ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਦੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਮਿਲਿਆ ਉੱਚ ਪੱਧਰੀ ਮੀਟਿੰਗ ਦਾ ਇੱਕ ਪੱਤਰ

ਫਰੀਦਕੋਟ-ਮੁਕਤਸਰ

ਸ੍ਰੀ ਮੁਕਤਸਰ ਸਾਹਿਬ , ਗੁਰਦਾਸਪੁਰ, 12 ਨਵੰਬਰ ( ਸਰਬਜੀਤ ਸਿੰਘ)– ਤਕਰੀਬਨ 2500 ਕਮਿਊਨਿਟੀ ਹੈਲਥ ਅਫਸਰ, ਸੂਬਾ ਪੰਜਾਬ ਵਿੱਚ ਐਨਐਚਐਮ ਅਧੀਨ ਪੇਂਡੂ ਖੇਤਰਾਂ ਵਿੱਚ ਕੰਮ ਕਰ ਰਹੇ ਹਨ। ਜੋ ਪਿਛਲੇ ਲੰਬੇ ਸਮੇਂ ਤੋਂ ਫੀਲਡ ਵਿੱਚ ਕੰਮ ਕਰਦਿਆਂ ਆ ਰਹੀਆਂ ਮੁਸ਼ਕਲਾਂ ਅਤੇ ਆਪਣੀ ਕੁਝ ਜਾਇਜ਼ ਮੰਗਾਂ ਨੂੰ ਲੈ ਕੇ ਜੂਝ ਰਹੇ ਸਨ ।ਸਰਕਾਰ ਅਤੇ ਵਿਭਾਗ ਵੱਲੋਂ ਉਹਨਾਂ ਦੇ ਵਾਜਬ ਹੱਲ ਨਹੀਂ ਕੀਤੇ ਗਏ । ਸਗੋਂ ਜਾਂ ਤਾਂ ਮੀਟਿੰਗ ਬੇਸਿੱਟਾ ਨਿਕਲਦੀ ਹੈ ਜਾਂ ਮੀਟਿੰਗ ਰੱਦ / ਪੋਸਟਪੋਨ ਕਰ ਦਿੱਤੀ ਜਾਂਦੀ ਹੈ । ਪੂਰਾ ਸਾਲ ਬੀਤ ਜਾਣ ਮਗਰੋਂ ਵੀ ਜਦੋਂ ਕੋਈ ਹੱਲ ਨਿਕਲਦਾ ਨਾ ਦਿੱਸਿਆ ਤਾਂ ਉਹਨਾਂ ਸੰਘਰਸ਼ ਦਾ ਰਸਤਾ ਅਪਣਾ ਲਿਆ ਤੇ ਇਸੇ ਸਿਲਸਿਲੇ ਦੇ ਚਲਦਿਆਂ ਮਿਤੀ 11 ਨਵੰਬਰ 2024 ਨੂੰ ਗਿੱਦੜਬਾਹਾ ਵਿਖੇ ਸੂਬੇ ਦੇ ਸਾਰੇ ਸੀਐਚਓ ਨੇ ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ, ਪੰਜਾਬ ਦੇ ਝੰਡੇ ਅਧੀਨ ਇਕੱਠ ਕਰਕੇ ਰੈਲੀ ਕਰਨ ਦਾ ਪ੍ਰੋਗਰਾਮ ਉਲੀਕਿਆ । ਤਿਆਰੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਸੀ ਪਰੰਤੂ ਓਸੇ ਸਮੇਂ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲਾ ਪ੍ਰਸ਼ਾਸਨ ਵੱਲੋਂ ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਪੰਜਾਬ ਨਾਲ ਰਾਬਤਾ ਕਾਇਮ ਕਰਕੇ ਮਾਨਯੋਗ ਸਿਹਤ ਮੰਤਰੀ ਅਤੇ ਹੋਰ ਵਿਭਾਗੀ ਅਫਸਰਾਂ /ਉੱਚ ਅਧਿਕਾਰੀਆਂ ਨਾਲ ਇੱਕ ਪੈਨਲ ਮੀਟਿੰਗ ਦਵਾਉਣ ਦਾ ਪੱਤਰ ਜਾਰੀ ਕੀਤਾ ਗਿਆ ਅਤੇ ਉਸ ਮੀਟਿੰਗ ਵਿੱਚ ਸਾਰੀਆਂ ਮੁਸ਼ਕਲਾਂ ਦੇ ਹੱਲ ਕੱਢਣ ਦਾ ਆਸ਼ਵਾਸਨ ਦਿੱਤਾ ਗਿਆ। ਜਿਸ ਸਿਲਸਿਲੇ ਚਲਦਿਆਂ ਰੈਲੀ ਨੂੰ ਪੋਸਟਪੋਨ ਕਰ ਦਿੱਤਾ ਗਿਆ । ਇਸ ਸਮੇਂ ਸੂਬਾ ਪ੍ਰਧਾਨ ਡਾਕਟਰ ਸੁਨੀਲ ਤਰਗੋਤਰਾ ਨੇ ਦੱਸਿਆ ਕਿ ਜੇਕਰ ਮਿਤੀ 26 ਨਵੰਬਰ 2024 ਨੂੰ ਹੋਣ ਵਾਲੀ ਉੱਚ ਪੱਧਰੀ ਮੀਟਿੰਗ ਵਿੱਚ ਉਹਨਾਂ ਦੇ ਮੰਗਾਂ ਜਾਂ ਮੁਸ਼ਕਿਲਾਂ ਦੇ ਹੱਲ ਨਹੀਂ ਕੀਤੇ ਜਾਂਦੇ ਜਾਂ ਪਿਛਲੀ ਵਾਰ ਦੀ ਤਰ੍ਹਾਂ ਮੀਟਿੰਗ ਕਿਸੀ ਵੀ ਕਰਨਾ ਕਰਕੇ ਰੱਦ ਜਾਂ postpone ਕੀਤੀ ਜਾਂਦੀ ਹੈ ਤਾਂ ਅਗਲੀ ਰੈਲੀ ਮਾਨਯੋਗ ਸਿਹਤ ਮੰਤਰੀ ਜੀ ਦੇ ਜ਼ਿਲੇ ਪਟਿਆਲਾ ਵਿਖੇ ਮਿਤੀ 6 ਦਸੰਬਰ 2014 ਨੂੰ ਕੀਤੀ ਜਾਵੇਗੀ ਜਿਸ ਦੀ ਨਿਰੋਲ ਜਿੰਮੇਵਾਰੀ ਸਰਕਾਰ ਅਤੇ ਵਿਭਾਗ ਦੀ ਹੋਵੇਗੀ ਜ਼ਿਲਾ ਪ੍ਰਧਾਨ ਡਾ ਰਵਿੰਦਰ ਸਿੰਘ ਕਾਹਲੋਂ ਸੂਰਜ ਪ੍ਰਕਾਸ਼ ਨੇ ਕਿਹਾ ਕਿ ਲੱਗਭਗ 6 ਸਾਲਾਂ ਤੋਂ 2500 ਦੇ ਕਰੀਬ ਸੀ ਐਚ ਓ, ਸੂਬੇ ਦੇ ਪੇਂਡੂ ਖੇਤਰਾਂ ਵਿੱਚ ਕੰਮ ਕਰ ਰਹੇ ਹਨ । ਮਰੀਜ਼ਾਂ ਨੂੰ ਵੇਖਣਾ, ਪਿੰਡਾ ਵਿੱਚ ਜਾ ਜਾ ਕੇ ਕੈਂਪ ਲਗਾਉਣਾ , ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਦੀ ਜਾਂਚ, ਲੋਕਾਂ ਨੂੰ ਸਿਹਤ ਸੰਬੰਧੀ ਮਿਲਣ ਵਾਲੀਆਂ ਸਹੁਲਤਾਂ ਨੂੰ ਲੈਕੇ ਜਾਗਰੂਕ ਕਰਨਾ, ਆਦਿ ਉਨ੍ਹਾਂ ਦੇ ਮੁੱਖ ਕੰਮ ਹਨ। ਇਸ ਤੋਂ ਇਲਾਵਾ ਕੋਈ ਵੀ ਆਪਦਾ ਜਿਵੇਂ ਕਰੋਨਾ ਕਾਲ ਜਾਂ ਹੜਾਂ ਦੀ ਸਥਿਤੀ ਆਦਿ ਵਿੱਚ ਵੀ ਉਹਨਾਂ ਨੇ ਬਹੁਤ ਅਹਿਮ ਭੂਮਿਕਾ ਨਿਭਾਈ ਹੈ। ਇਸ ਸਭ ਦੇ ਬਾਵਜੂਦ ਬਹੁਤ ਸੀਐਚ ਓ ਐਸੇ ਹਨ ਜਿਨਾਂ ਨੂੰ ਬੈਠਣ ਲਈ ਉਚਿਤ ਸਥਾਨ ਪੀਣ ਦਾ ਪਾਣੀ ਇਥੋਂ ਤੱਕ ਕੇ ਵਾਸ਼ਰੂਮ ਦੀ ਫੈਸਿਲਿਟੀ ਵੀ ਉਪਲਬਧ ਨਹੀਂ ਹੈ। ਸਰਕਾਰ ਜਾ ਵਿਭਾਗ ਵੱਲੋਂ ਦਿੱਤੇ ਗਏ ਕੰਮਾਂ ਦੇ ਟਾਰਗੇਟਸ ਨੂੰ ਪੂਰਾ ਕਰਨ ਦਾ ਪ੍ਰੈਸ਼ਰ ਪਾਇਆ ਜਾਂਦਾ ਹੈ ਲੇਕਿਨ ਉਹਨਾਂ ਨੂੰ ਪੂਰਾ ਕਰਨ ਲਈ ਜੋ ਜਰੂਰੀ ਸਮਾਨ ਚਾਹੀਦਾ ਹੈ ਉਹ ਉਪਲਬਧ ਨਹੀਂ ਕਰਵਾਇਆ ਜਾਂਦਾ। ਉਹਨਾਂ ਇਹ ਵੀ ਕਿਹਾ ਕਿ ਸਾਡੀਆਂ ਬਹੁਤ ਸਾਰੀਆਂ ਮੁਸ਼ਕਲਾਂ ਹਨ ਲੇਕਿਨ ਉਹਨਾਂ ਜਾਇਜ਼ ਮੰਗਾਂ ਵਿੱਚੋਂ ਮੁੱਖ ਤਿੰਨ ਮੰਗਾਂ, ਬਾਕੀ ਸੂਬਿਆਂ ਨਾਲੋਂ ਮਿਲ ਰਹੀ 5 ਹਜਾਰ ਘੱਟ ਤਨਖਾਹ ਸਬੰਧੀ, ਲਾਇਲਟੀ ਬੋਨਸ ਸਬੰਧੀ, ਇਨਸੈਂਟਿਵ ਅਤੇ ਤਨਖਾਹ ਨੂੰ ਮਰਜ ਕਰਨ ਸਬੰਧੀ ਹਨ।

Leave a Reply

Your email address will not be published. Required fields are marked *