ਗੁਰਦਾਸਪੁਰ, 29 ਜਨਵਰੀ (ਸਰਬਜੀਤ ਸਿੰਘ)–ਰਾਮ ਰਹੀਮ ਨੂੰ ਸਿੱਖ ਵਿਰੋਧੀ ਭਾਜਪਾ ਸਰਕਾਰ ਵਲੋਂ ਪੰਜਵੀਂ ਵਾਰ ਪੈਰੋਲ ਤੇ ਕੈਦ ਵਿੱਚ 90 ਦਿਨਾਂ ਦੀ ਮੁਵਾਫੀ ਦੇ ਕਿ ਜਿਥੇ ਸਿੱਖਾਂ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲਾਏ ਗਏ ਮੋਰਚੇ ਨੂੰ ਵੰਗਾਰਿਆ ਤੇ ਸਿਖਾਂ ਨੂੰ ਚਿੜਾਇਆ ਜਾ ਰਿਹਾ ਹੈ ਇਸ ਕਰਕੇ ਇਸ ਪਰੋਲ ਤੇ ਕ਼ੈਦ ਮੁਵਾਫੀ ਵਿਰੁੱਧ ਐਸਜੀਪੀਸੀ ਪ੍ਰਧਾਨ ਵੱਲੋਂ ਹਾਈਕੋਰਟ’ਚ ਰਿੱਟ ਕਰਨਾ ਸਮੇਂ ਦੀ ਲੋੜ ਤੇ ਲੋਕਾਂ ਦੀ ਮੰਗ ਵਾਲਾਂ ਵਧੀਆ ਫੈਸਲਾ ਹੈ ਕਿਉਂਕਿ ਹਰਿਆਣਾ ਦੀ ਭਾਜਪਾ ਖੱਟੜ ਸਰਕਾਰ ਵਲੋਂ ਕਾਤਲ ਤੇ ਬਲਾਤਕਾਰੀ ਸਰਸੇ ਵਾਲੇ ਸਾਧ ਰਾਮ ਰਹੀਮ ਨੂੰ ਗੈਰ ਕਾਨੂੰਨੀ ਤੌਰ ਤੇ 90 ਦਿੱਨ ਦੀ ਕੈਦ ਵਿੱਚ ਮੁਵਾਫੀ ਦੇ ਕਿ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਵਖਵਾਦੀ ਭਾਜਪਾਈ ਸਰਕਾਰ ਸਿੱਖਾ ਦੇ ਅੱਲੇ ਜ਼ਖਮਾਂ ਤੇ ਮੱਲ੍ਹਮ ਤਾਂ ਨਹੀਂ ਲਾ ਸਕਦੀ,ਸਗੋਂ ਲੂਣ ਛਿੜਕ ਕੇ ਦੱਸ ਸਕਦੀ ਹੈ ਕਿ ਇਸ ਦੇਸ਼ ਵਿੱਚ ਸਿਖਾਂ ਨੂੰ ਇਨਸਾਫ ਮਿਲਣਾ ਬਹੁਤ ਮੁਸ਼ਕਲ ਤੇ ਦੂਰ ਦੀ ਗੱਲ ਹੈ ਜਿੰਨੇ ਮਰਜ਼ੀ ਮੋਰਚੇ ਲਾਈ ਜਾਓ, ਦੇਸ਼ਾਂ ਵਿਦੇਸ਼ਾਂ ਵਿੱਚ ਵਸ ਰਹੇ ਸਿੱਖ ਭਾਰਤ ਸਰਕਾਰ ਦੀ ਸਿੱਖ ਵਿਰੋਧੀ ਇਸ ਨੀਤੀ ਤੋਂ ਗਹਿਰੇ ਦੁਖੀ ਹੋ ਕੇ ਮੰਗ ਕਰ ਰਹੇ ਹਨ ਕਿ ਸਰਕਾਰ ਸਿੱਖਾਂ ਦੇ ਸਿਦਕ ਨੂੰ ਪਰਖਣਾ ਬੰਦ ਕਰਕੇ ਕਾਨੂੰਨੀ ਇਨਸਾਫ ਰਾਹੀਂ ਲੰਮੇ ਸਮੇਂ ਤੋਂ ਅਦਾਲਤੀ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲਾਂ’ਚ ਡੱਕੇ ਸਾਰੇ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਾਜਪਾ ਸਰਕਾਰ ਵਲੋਂ ਰਾਮ ਰਹੀਮ ਨੂੰ ਪੰਜਵੀਂ ਵਾਰ ਬਿਨਾਂ ਵਜ੍ਹਾ ਪਰੋਲ ਦੇਣ ਵਾਲੀ ਸਿੱਖ ਵਿਰੋਧੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੈ, ਉਥੇ ਹਰਿਆਣਾ ਦੀ ਖੱਟੜ ਸਰਕਾਰ ਵਲੋਂ ਰਾਮ ਰਹੀਮ ਨੂੰ ਕੈਦ ਵਿੱਚ 90 ਦਿਨਾਂ ਮੁਵਾਫੀ ਦੇਣ ਵਿਰੁੱਧ ਐਸਜੀਪੀਸੀ ਵਲੋਂ ਹਾਈਕੋਰਟ ਵਿਚ ਪਾਈ ਰਿੱਟ ਦੀ ਹਮਾਇਤ ਕਰਦੀ ਹੋਈ ਸਿਖ ਵਿਰੋਧੀ ਵਖਵਾਦੀ ਭਾਜਪਾ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਉਹ ਰਾਮ ਰਹੀਮ ਨੂੰ ਵਾਰ ਵਾਰ ਪਰੋਲ ਦੇ ਕੇ ਸਿੱਖਾਂ ਨੂੰ ਚਿੜਾਉਣ ਵਾਲੀ ਨੀਤੀ ਬੰਦ ਕਰਕੇ ਲੰਬੇ ਸਮੇਂ ਤੋਂ ਅਦਾਲਤਾਂ ਵਲੋਂ ਦਿਤੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਗੈਰ ਕਾਨੂੰਨੀ ਤੌਰ ਤੇ ਜੇਲ੍ਹਾਂ ਵਿੱਚ ਸੜ ਰਹੇ ਸਿੱਖ ਕੈਦੀਆਂ ਨੂੰ ਤੁਰੰਤ ਰਿਹਾਅ ਕਰਨ ਦੀ ਲੋੜ ਤੇ ਜ਼ੋਰ ਦੇਵੇ , ਨਹੀਂ ਤਾਂ ਇਸ ਬੇਇਨਸਾਫ਼ੀ ਵਿਰੁੱਧ ਲਾਏ ਗਏ ਕੌਮੀ ਇਨਸਾਫ ਮੋਰਚੇ ਰਾਹੀਂ ਸਰਕਾਰ ਵਿਰੁੱਧ ਵੱਡਾ ਸੰਘਰਸ਼ ਆਰੰਭਿਆ ਜਾ ਸਕਦਾ ਹੈ ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਲਈ ਸਰਕਾਰ ਖੁਦ ਜਿੰਮੇਵਾਰ ਹੋਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਰਸੇ ਵਾਲੇ ਵਲਾਤਕਾਰੀ ਤੇ ਕਾਤਲ ਸਾਧ ਰਾਮ ਰਹੀਮ ਨੂੰ ਪੰਜਵੀਂ ਵਾਰ ਪੈਰੋਲ ਦੇਣ ਤੇ 90 ਦਿਨਾਂ ਦੀ ਕੈਦ ਵਿੱਚ ਮੁਵਾਫੀ ਦੇਣ ਦੀ ਨਿੰਦਾ,ਐਸਜੀਪੀ ਵਲੋਂ ਇਸ ਵਿਰੁੱਧ ਹਾਈਕੋਰਟ ਵਿਚ ਰਿੱਟ ਕਰਨ ਦੀ ਹਮਾਇਤ ਅਤੇ ਲੰਮੇਂ ਸਮੇਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਸਰਕਾਰ ਤੋਂ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਨੇ ਸਪਸ਼ਟ ਕੀਤਾ ਇਕ ਪਾਸੇ ਤਾਂ ਸਿੱਖ ਕੌਮ ਦੇ ਲੰਮੇ ਸਮੇਂ ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਨੂੰ ਰਿਹਾਅ ਕਰਨ ਲਈ ਟਾਲ ਮਟੋਲ ਕਰ ਰਹੀ ਹੈ, ਅਤੇ ਦੂਜੇ ਪਾਸੇ ਸਰਸੇ ਵਾਲੇ ਵਲਾਤਕਾਰੀ ਤੇ ਕਾਤਲ ਸਾਧ ਰਾਮ ਰਹੀਮ ਨੂੰ ਪੰਜਵੀਂ ਵਾਰ ਪੈਰੋਲ ਤੇ ਕੈਦ ਵਿੱਚ 90 ਦਿਨਾਂ ਦੀ ਮੁਵਾਫੀ ਦੇ ਕੇ ਸਿੱਖ ਕੌਮ ਨੂੰ ਚਿੜਾਇਆ ਜਾ ਰਿਹਾ ਹੈ ,ਇਸ ਕਰਕੇ ਐਸਜੀਪੀਸੀ ਦੀ ਕਾਰਜਕਾਰਨੀ ਮੀਟਿੰਗ ਤੋਂ ਉਪਰੰਤ ਇਕ ਮਤੇ ਰਾਹੀਂ ਇਸ ਪਰੋਲ ਵਿਰੁੱਧ ਹਾਈਕੋਰਟ ਵਿਚ ਰਿੱਟ ਕਰਨਾ ਸਮੇਂ ਦੀ ਲੋੜ ਵਾਲਾਂ ਤੇ ਲੋਕਾਂ ਦੀ ਮੰਗ ਵਾਲਾਂ ਵਧੀਆ ਫੈਸਲਾ ਕਿਹਾ ਜਾ ਸਕਦਾ ਹੈ ਭਾਈ ਖਾਲਸਾ ਨੇ ਐਸ.ਜੀ.ਪੀ.ਸੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੂੰ ਸਪਸ਼ਟ ਕੀਤਾ ਕਿ ਅਗਰ ਉਹ ਸੱਚੇ ਮਨੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਵਚਨਬੱਧ ਹਨ ਤਾਂ ਉਨ੍ਹਾਂ ਨੂੰ ਬਾਦਲਕਿਆਂ ਦਾ ਪੱਲਾ ਛੱਡ ਕੇ ਸਮੁਚੀ ਕੌਮ ਵਲੋਂ ਲਾਏ ਗਏ ਕੌਮੀ ਇਨਸਾਫ ਮੋਰਚੇ ਨਾਲ ਖੜਨਾ ਚਾਹੀਦਾ ਹੈ ਤਾਂ ਹੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਐਸਜੀਪੀਸੀ ਵਲੋਂ ਸਰਸੇ ਵਾਲੇ ਵਲਾਤਕਾਰੀ ਤੇ ਕਾਤਲ ਸਾਧ ਰਾਮ ਰਹੀਮ ਨੂੰ ਦਿੱਤੀ ਗਈ ਪੰਜਵੀਂ ਵਾਰ ਪੈਰੋਲ ਤੇ ਕੈਦ ਵਿੱਚ ਮੁਵਾਫੀ ਦੇਣ ਵਾਲੇ ਸਿੱਖ ਵਿਰੋਧੀ ਨੀਤੀ ਵਿਰੁੱਧ ਹਾਈਕੋਰਟ ਪਾਈਂ ਰਿਟ ਦੀ ਹਮਾਇਤ ਅਤੇ ਸਰਕਾਰ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦੇ ਨਾਲ ਨਾਲ ਐਸ.ਜੀ.ਪੀ.ਸੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੂੰ ਕੌਮੀ ਇਨਸਾਫ ਮੋਰਚੇ ਨਾਲ ਮਿਲ ਕੇ ਕੰਮ ਕਰਨ ਦੀ ਬੇਨਤੀ ਕਰਦੀ ਹੈ ਤਾਂ ਕਿ ਲੰਮੇ ਸਮੇਂ ਬੰਦ ਜੇਲੀਂ ਸਿੰਘਾਂ ਨੂੰ ਰਿਹਾਅ ਕਰਵਾਇਆ ਜਾ ਸਕੇ ਅਤੇ ਸਰਸੇ ਵਾਲੇ ਸਾਧ ਰਾਮ ਰਹੀਮ ਦੀ ਪਰੋਲ ਅਤੇ ਕੈਦ’ਚ ਦਿੱਤੀ ਗਈ ਮੁਆਫੀ ਨੂੰ ਰੱਦ ਕਰਵਾਇਆ ਜਾ ਸਕੇ। ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਧਾਰਮਿਕ ਮਾਮਲਿਆਂ ਦੇ ਇੰਚਾਰਜ ਠੇਕੇਦਾਰ ਗਰਮੀਤ ਸਿੰਘ ਮੱਖੂ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਕਮਾਲਕੇ ਮੋਗਾ ਭਾਈ ਸਿੰਦਾ ਸਿੰਘ ਨਿਹੰਗ ਧਰਮ ਕੋਟ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਅਮਰਜੀਤ ਸਿੰਘ ਰਤਨ ਗੜ੍ਹ ਭਾਈ ਕੇਵਲ ਸਿੰਘ ਬਾਬਾ ਬਕਾਲਾ ਸਾਹਿਬ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸੁਖਦੇਵ ਸਿੰਘ ਮੱਖੂ ਤੋਂ ਇਲਾਵਾ ਕਈ ਫੈਡਰੇਸ਼ਨ ਕਾਰਕੁੰਨ ਹਾਜਰ ਸਨ।