ਗੁਰਦਾਸਪੁਰ, 10 ਮਈ (ਸਰਬਜੀਤ ਸਿੰਘ)– ਪਰਵਾਨ ਐਂਟਰਟੇਨਮੈਂਟ ਅਤੇ ਐੱਸ.ਐਮ. ਆਰ ਐਂਟਰਟੇਨਮੈਂਟ ਵੱਲੋਂ “ਮਦਰ ਡੇ” ਤੇ ਕਨੇਡਾ ਦੇ ਪ੍ਹਮੁੱਖ ਸ਼ਹਿਰ ਐਡਮਿੰਟਨ ਵਿਖੇ 13 ਮਈ 2023 , ਦਿਨ ਸ਼ਨੀਵਾਰ ਨੂੰ “ਆਕਾ ਬੈਂਕਿਉਟ ਐਂਡ ਕਾਨਫਰੈਂਸ ਸੈਂਟਰ” ਵਿਖੇ ‘ਮਦਰ ਡੈ’ ਤੇ ਸਪੈਸ਼ਲ “ ਵਿਸਾਖੀ ਮੇਲਾ 2023 ਕਰਵਾਇਆ ਜਾ ਰਿਹਾ ਹੈ l ਇਸ ਪ੍ਰੋਗਰਾਮ ਵਿੱਚ ਆਪਣੀ ਕਲਾ ਰਾਹੀ ਦਰਸ਼ਕਾਂ ਦਾ ਮੰਨੋਰੰਜਨ ਕਰਨ ਲਈ ਪੰਜਾਬ ਤੋਂ ਉਚੇਚੇ ਤੌਰ ਤੇ ਗਾਇਕ ਰੋਮੀ ਰੰਜਨ ,ਰਾਜ ਇੰਦਰ ਅਤੇ ਕਮੇਡੀਅਨ ਡਿਪਟੀ ਰਾਜਾ ਅੱਜ ਕੱਲ ਕਨੇਡਾ ਦੀ ਫੇਰੀ ਤੇ ਹਨ।
ਇਸ ਮੇਲੇ ਸੰਬੰਧੀ ਮਨੋਹਰ ਧਾਰੀਵਾਲ ਨਾਲ ਗੱਲ-ਬਾਤ ਕਰਦੇ ਹੋਏ ਮੁੱਖ ਪ੍ਰਬੰਧਕ ਅਤੇ ਗਾਇਕ ‘ਪੱਪੂ ਜੋਗਰ’ ਨੇ ਦੱਸਿਆ ਕਿ ਓਹਨਾਂ ਦੇ ਨਾਲ ਨਾਲ ਕਨੇਡਾ ਦੇ ਸ਼ਹਿਰ ਐਡਮਿੰਟਨ ਵਿਖੇ ਪੱਕੇ ਤੌਰ ਤੇ ਰਹਿ ਰਹੇ ਗਾਇਕ ਨੇਹਾ ਬੱਤਰਾ ਅਤੇ ਸ਼ਿਲਪੀ ਚਾਵਲਾ ਵੀ ਦਰਸ਼ਕਾਂ ਦੇ ਰੂਬਰੂ ਹੋਣਗੇ।ਇਸ ਤੋਂ ਇਲਾਵਾ ਉੱਘੇ ਗੀਤਕਾਰ “ਸੁੱਖੂ ਨੰਗਲ “ ਵੀ ਵਿਸ਼ੇਸ਼ ਤੌਰ ਤੇ ਇਸ ਮੇਲੇ ਵਿੱਚ ਸ਼ਿਰਕਤ ਕਰਨਗੇ ਅਤੇ ਮੁੱਖ ਮਹਿਮਾਨ ਵਜੋ ਮੈਂਬਰ ਅਫ ਪਾਰਲੀਮੈਂਟ ਟਿਮ ਉੱਪਲ (ਐਮ. ਪੀ.ਮਿਲਵੁੱਡਜ) ਸ਼ਾਮਿਲ ਹੋਣਗੇ। ਇਸ ਮੇਲੇ ਸੰਬੰਧੀ ਐਡਮਿੰਟਨ ਵਾਸੀਆਂ ਵਿੱਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਭਰਵਾਂ ਇਕੱਠ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ