ਗੁਰਦਾਸਪੁਰ, 12 ਨਵੰਬਰ (ਸਰਬਜੀਤ ਸਿੰਘ)–ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਕੋਟਕਪੂਰਾ ਵਿਖੇ ਛੇ ਹਮਲਾਵਰਾਂ ਵਲੋਂ ਗੁਰੂਬਾਣੀ, ਗੁਰੂ ਗਰੰਥ ਸਾਹਿਬ ਜੀ ਦੀ ਹੋਈ ਬੇਅਬਦੀ ਲਈ ਮੁੱਖ ਨਾਮਜਦ ਦੋਸ਼ੀ ਡੇਰਾ ਪ੍ਰੇਮੀ ਨੂੰ ਗੋਲੀਆਂ ਮਾਰ ਕੇ ਮਾਰ ਦੇਣ ਵਾਲੀ ਘਟਨਾ ਲਈ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸ ਲਈ ਸਰਕਾਰਾਂ ਨੂੰ ਹੀ ਜੁਮੇਵਾਰ ਦਸਿਆ ਜਿਨ੍ਹਾਂ ਗੁਰਬਾਣੀ ਅਤੇ ਆਦਿ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਬਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆ ਤੇ ਬਣਦੀ ਅਤੇ ਢੁੱਕਵੀਂ ਕਾਨੂੰਨੀ ਕਾਰਵਾਈ ਨਹੀਂ ਕੀਤੀ, ਸਗੋਂ ਸਿੱਖਾਂ ਨੂੰ ਚਿੜਾਉਣ ਤੇ ਬੇਗਾਨਗੀ ਦਾ ਅਹਿਸਾਸ ਕਰਾਉਣ ਹਿੱਤ ਸ਼ਰੇਆਮ ਗੁਰਬਾਣੀ ਬੇਅਬਦੀ ਦੇ ਦੋਸ਼ੀ ਅਤੇ ਕਈ ਕਤਲਾਂ ਤੇ ਬਲਾਤਕਾਰ ਦੇ ਦੋਸ਼ਾਂ ਅਧੀਨ ਜੇਲ੍ਹ ਕਟ ਰਹੇ ਰਾਮ ਰਹੀਮ ਪਾਖੰਡੀ ਸਾਧ ਨੂੰ ਬਿਨਾਂ ਕਿਸੇ ਵਜ੍ਹਾ ਬਾਰ ਬਾਰ ਪਰੋਲ ਰਹੀ ਹੈਂ ਅਤੇ ਲੰਮੇ ਸਮੇਂ ਤੋਂ ਅਦਾਲਤ ਵਲੋਂ ਦਿੱਤੀਆਂ ਸਜਾਵਾ ਪੂਰੀਆਂ ਹੋਣ ਦੇ ਬਾਵਜੂਦ ਬੰਦੇ ਸਿੰਘਾਂ ਨੂੰ ਰਿਆਹ ਨਹੀਂ ਕਰ ਰਹੀ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਆਮ ਚੋਣਾਂ ਨਾ ਕਰਵਾਉਣ ਵਰਗੇ ਕਈ ਸਿੱਖ ਵਿਰੋਧੀ ਮਸਲਿਆਂ ਕਰਕੇ ਨੌਜਵਾਨ ਪੀੜੀ ਆਪੇ ਤੋਂ ਬਾਹਰ ਹੋ ਕੇ ਸਰਕਾਰਾਂ ਨੂੰ ਇਹ ਦਸਣ ਲਈ ਮਜਬੂਰ ਹੈ ਕਿ ਦੇਸ਼ ਦੀ ਅਜਾਦੀ ਲਈ ਸਭ ਤੋਂ ਵਧ ਕੁਰਬਾਨੀਆਂ ਦੇਣ ਵਾਲੀ ਮਾਰਸ਼ਲ ਸਿੱਖ ਕੌਮ ਲਈ ਆਖਿਰ ਦੇਸ਼’ਚ ਕਾਨੂੰਨ ਵਖਰੇ ਤੇ ਹਿੰਦੂਆਂ ਲਈ ਵਖਰੇ ਕਿਉਂ ਹਨ ਇਸ ਕਰਕੇ ਨੌਜਵਾਨ ਪੀੜੀ ਦੁੱਖੀ ਹੋ ਕਿ ਸਰਕਾਰ ਨੂੰ ਦੱਸਣ ਲਈ ਕਾਨੂੰਨ ਨੂੰ ਹਥਾਂ’ਚ ਲੈ ਕੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਮਜਬੂਰ ਹਨ, ਪਰ ਇਹਨਾਂ ਸਾਰੀਆਂ ਘਟਨਾਵਾਂ ਲਈ ਸਰਕਾਰ ਖੁਦ ਹੀ ਜੁਮੇਵਾਰ ਹੋ ਸਕਦੀ ਹੈ ।ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕੋਟਕਪੂਰਾ ਵਿਖੇ ਹੋਈ ਘਟਨਾ ਦੀ ਨਿੰਦਾ ਕਰਦੀ ਹੈ ਉਥੇ ਸਰਕਾਰ ਨੂੰ ਹੀ ਅਜਿਹੀਆਂ ਘਟਨਾਵਾਂ ਲਈ ਜੁਮੇਵਾਰ ਮੰਨਦੀ ਹੈ ਕਿਉਂਕਿ ਸਿੱਖਾਂ ਲਈ ਵਖਰੇ ਤੇ ਹਿੰਦੂਆਂ ਲਈ ਵਖਰੇ ਕਾਨੂੰਨਾਂ ਰਾਹੀਂ ਸਰਸੇ ਵਾਲੇ ਬਲਾਤਕਾਰੀ ਅਤੇ ਕਤਲਾਂ ਦੇ ਦੋਸ਼ਾਂ’ਚ ਬੰਦ ਪਾਖੰਡੀ ਸਾਧ ਨੂੰ ਬਾਰ ਬਾਰ ਪਰੋਲ ਦੇ ਕੇ ਸਿੱਖਾਂ ਨੂੰ ਬੇਗਾਨਗੀ ਤੇ ਚੜਾਉਣ ਵਾਲੇ ਸਿੱਖ ਵਿਰੋਧੀ ਵਰਤਾਰੇ ਨੂੰ ਛਡ ਕਿ ਲੰਮੇ ਸਮੇਂ ਤੋਂ ਅਦਾਲਤਾਂ ਵਲੋਂ ਦਿੱਤੀਆਂ ਸਜਾਵਾ ਪੂਰੀਆਂ ਕਰ ਚੁੱਕੇ ਸਾਰੇ ਬੰਦੀ ਸਿੰਘਾਂ ਨੂੰ ਤੁਰੰਤ ਰਿਆਹ ਕਰੇ ਅਤੇ ਗੁਰਬਾਣੀ, ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਬਦੀ ਅਤੇ ਬਾਇਬਲ ਕਲਾ ਗੋਲੀਕਾਡ ਦੇ ਦੋਸ਼ੀਆਂ ਨੂੰ ਸਜਾਵਾ ਦੇਵੇ ਤੇ ਬੰਦੀ ਸਿੰਘਾਂ ਨੂੰ ਤੁਰੰਤ ਰਿਆਹ ਕਰੇ, ਤਾਂ ਹੀ ਅਜਿਹੀਆਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕਦਾ ਹੈ ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕੋਟਕਪੂਰਾ ਵਿਖੇ ਛੇ ਹਮਲਾਵਰਾਂ ਵਲੋਂ ਗੁਰਬਾਣੀ ਬੇਅਬਦੀ ਦੇ ਨਾਮਜਦ ਅਤੇ ਜਮਾਨਤ ਤੇ ਬਾਹਰ ਆਈ ਦੋਸ਼ੀ ਡੇਰਾ ਪ੍ਰੇਮੀ ਦੀ ਹਤਿਆ ਨਿੰਦਾ ਅਤੇ ਇਸ ਲਈ ਸਰਕਾਰ ਨੂੰ ਹੀ ਜੁਮੇਵਾਰ ਠਹਿਰਾਉਂਦਿਆਂ ਮੰਗ ਕੀਤੀ ,ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਿੱਖਾਂ ਲਈ ਵਖਰੇ ਤੇ ਹਿੰਦੂਆਂ ਲਈ ਵਖਰੇ ਕਾਨੂੰਨ ਬੰਦ ਹੋਣੇ ਚਾਹੀਦੇ ਹਨ ਅਤੇ ਲੰਮੇ ਸਮੇਂ ਤੋਂ ਅਦਾਲਤ ਵਲੋਂ ਦਿੱਤੀਆਂ ਸਜਾਵਾ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹਾਂ’ਚ ਸੜ ਰਹੇ ਬੰਦੀ ਸਿੰਘਾਂ ਨੂੰ ਰਿਆਹ ਕਰਨ ਦੇ ਨਾਲ ਨਾਲ ਗੁਰਬਾਣੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਬਦੀ ਅਤੇ ਬਾਇਬਲ ਕਲਾ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜਾਵਾ ਦੇਣ ਸਮੇਤ ਗਿਆਰਾਂ ਸਾਲ ਬੀਤ ਜਾਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਆਮ ਚੋਣਾਂ ਕਰਵਾਉਣ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ । ਉਹਨਾਂ ਕਿਹਾ ਅਗਰ ਸਰਕਾਰਾਂ ਸਿੱਖਾਂ ਨਾਲ ਬੇਗਾਨਗੀ ਵਾਲੇ ਵਰਤਾਰੇ ਛਡ ਕੇ ਸਿੱਖਾਂ ਨੂੰ ਹਰ ਕਿਸਮ ਦਾ ਇਨਸਾਫ ਦੇਣ ਦੀ ਗਲ ਕਰੇ ਤਾਂ ਅਜਿਹੀਆਂ ਘਟਨਾਵਾਂ ਤੇ ਕਾਬੂ ਪਾਇਆ ਜਾ ਸਕਦਾ ਹੈ ਭਾਵੇਂ ਕਿ ਸਾਡੀ ਫੈਡਰੇਸ਼ਨ ਅਜਿਹੀਆਂ ਘਟਨਾਵਾਂ ਦੀ ਨਿੰਦਾ ਕਰਦੀ ਹੈ ਪਰ ਨੌਜਵਾਨਾਂ ਨੂੰ ਅਜਿਹਾ ਕਰਨ ਲਈ ਮਜਬੂਰ ਕਿਉਂ ਹੋਣਾ ਪਿਆਂ ਸਰਕਾਰ ਇਸ ਲਈ ਜੁਮੇਵਾਰ ਹੈਂ ਇਸ ਮੌਕੇ ਤੇ ਭਾਈ ਵਿਰਸਾ ਸਿੰਘ ਖਾਲਸਾ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੰਧੀ ਭਾਈ ਕੇਵਲ ਸਿੰਘ ਬਾਬਾ ਬਕਾਲਾ ਭਾਈ ਜੋਗਿੰਦਰ ਸਿੰਘ ਭਾਈ ਜਗਤਾਰ ਭਾਈ ਸਵਰਨ ਜੀਤ ਸਿੰਘ ਭਾਈ ਮਨਜਿੰਦਰ ਸਿੰਘ ਖਾਲਸਾ ਕਮਾਲਕੇ ਮੋਗਾ ਆਦਿ ਆਗੂ ਹਾਜਰ ਸਨ ।