ਗੁਰਦਾਸਪੁਰ 7 ਅਕਤੂਬਰ (ਸਰਬਜੀਤ ਸਿੰਘ) ਆਸਟ੍ਰੇਲੀਆਂ ਦੇ ਮੈਲਬੋਰਨ ਚ ਰਹਿ ਰਹੇ ਭਾਰਤੀ ਮੂਲ ਦੇ ਬੁਢਲਾਡਾ ਨਿਵਾਸੀ ਮੁਨੀਸ਼ ਨੂੰ ਆਸਟ੍ਰੇਲੀਆ ਦੀ ਬਰੋੜਮੇਡੋ ਕੋਰਟ ਵਿੱਚ ਦੁਸਹਿਰੇ ਵਾਲੇ ਦਿਨ ਜਸਟਿਸ ਆਫ਼ ਪੀਸ ਵਜੋਂ ਨਿਯੁਕਤ ਕਰਦਿਆਂ ਕੋਰਟ ਦੇ ਮੁੱਖ ਜੱਜ ਸਹਿਬਾਨ ਸਟੈਲਾ ਸਟੂਰਬ੍ਰਿਜ ਨੇ ਅਹੁਦੇ ਪ੍ਰਤੀ ਨਿਰਪੱਖ ਰਹਿਣ ਦੀ ਸੋਹ ਚੁਕਵਾਈ ਗਈ। ਇਸ ਮੌਕੇ ਤੇ ਮੁਨੀਸ਼ ਬੁਢਲਾਡਾ ਨੇ ਕਿਹਾ ਕਿ ਉਹ ਹਮੇਸ਼ਾਂ ਦੀ ਤਰਾਂ ਪੰਜਾਬੀ ਅਤੇ ਭਾਰਤੀ ਭਾਈਚਾਰੇ ਦੀ ਮਦਦ ਲਈ ਇਸ ਅਹੁਦੇ ਦੀ ਵਰਤੋਂ ਲਈ ਵਚਨਵੱਧ ਹਨ । ਵਰਨਣਯੋਗ ਹੈ ਕਿ ਮੁਨੀਸ਼ ਬੁਢਲਾਡਾ ਪਹਿਲਾਂ ਵੀ ਵੱਖ—ਵੱਖ ਅਹੁਦਿਆਂ ਤੇ ਰਹਿੰਦੇ ਹੋਏ ਭਾਈਚਾਰੇ ਦੀ ਸੇਵਾ ਕਰਦੇ ਆ ਰਹੇ ਹਨ, ਅਤੇ ਆਸਟ੍ਰੇਲੀਆ ਦੇ ਖੇਤਰ ਵਿੱਚ ਪਿਛਲੇ 14 ਸਾਲ ਦੀ ਨੌਕਰੀ ਵਿੱਚ 2 ਰਾਸ਼ਟਰੀ ਅਵਾਰਡਾਂ ਸਮੇਤ 40 ਤੋਂ ਵੱਧ ਖੇਤਰੀ ਅਤੇ ਰਾਜ ਪੁਰਸਕਾਰ ਜਿੱਤ ਕਿ ਆਸਟ੍ਰੇਲੀਆ ਰਹਿੰਦੇ ਭਾਰਤੀ ਭਾਈਚਾਰੇ ਦਾ ਤੇ ਬੁਢਲਾਡਾ ਵਾਸੀਆਂ ਦਾ ਮਾਣ ਵਧਾ ਚੁੱਕੇ ਹਨ। ਉਨ੍ਹਾਂ ਕੋਵਿਡ ਮਹਾਮਾਰੀ ਦੌਰਾਨ ਆਸਟ੍ਰੇਲੀਆਈ ਮਿਲਟਰੀ ਨਾਲ ਦਿਨ—ਰਾਤ ਕੀਤੇ ਕੰਮਾਂ ਵਾਸਤੇ ਆਸਟ੍ਰੇਲੀਆ ਪ੍ਰਧਾਨ ਮੰਤਰੀ ਦਫ਼ਤਰ ਤੋਂ ਪ੍ਰਸ਼ੰਸਾ ਪੱਤਰ ਵੀ ਜਾਰੀ ਹੋ ਚੁੱਕਿਆ ਹੈ।
![](https://joshnews.in/wp-content/uploads/2022/10/68951095-9812-4b0e-9467-c3239bd5554b.jpg)