ਆਜਾਦੀ ਤੋਂ ਬਾਅਦ ਪੰਜਾਬ ਨੂੰ ਮਿਲਿਆ ਈਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ-ਐਨ.ਆਰ.ਆਈ ਨਵਦੀਪ ਸਿੰਘ

ਆਸਟ੍ਰੇਲੀਆ

ਜੇਕਰ ਰਵਾਇਤੀ ਪਾਰਟੀਆਂ ਸਾਨੂੰ ਰੁਜਗਾਰ ਦਿੰਦਿਆ ਤਾਂ ਅਸੀ ਪੰਜਾਬ ਛੱਡ ਕੇ ਆਸਟ੍ਰੇਲੀਆ ਨਾ ਆਉਂਦੇ

ਸਾਲ 2024 ਵਿੱਚ ਹੋਣ ਵਾਲੇ ਲੋਕ ਸਭਾ ਚੋਣਾ ਵਿੱਚ ਲੋਕ ਦੇਣ ਭਗਵੰਤ ਮਾਨ ਦਾ ਸਾਥ

ਗੁਰਦਾਸਪੁਰ, 28 ਮਈ (ਸਰਬਜੀਤ ਸਿੰਘ)–ਭਾਰਤ ਦੇਸ਼ ਦੀ ਆਜਾਦੀ ਨੂੰ 75 ਸਾਲ ਬੀਤ ਜਾਣ ਦੇ ਬਾਅਦ ਪੰਜਾਬ ਨੂੰ ਇੱਕ ਬਹੁਤ ਹੀ ਸੂਝਵਾਨ, ਨਿਡਰ ਅਤੇ ਈਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਿਲਿਆ ਹੈ। ਪਿੱਛਲੀ ਰਵਾਇਤੀ ਪਾਰਟੀਆਂ ਨੇ ਲੰਬੇ ਅਰਸੇ ਤੋ ਰਾਜ ਕਰਕੇ ਪੰਜਾਬ ਨੂੰ ਕੰਗਾਲ ਕਰ ਦਿੱਤਾ ਹੈ। ਜਿਸ ਕਰਕੇ ਪੰਜਾਬ ਆਰਥਿਕ ਮੰਦਹਾਲੀ ਤੇ ਪਹੁੰਚ ਗਿਆ ਸੀ। ਉਸ ਨੂੰ ਮੁੜ ਲੀਹਾ ਤੇ ਲਿਆਉਣ ਲਈ ਭਗਵੰਤ ਮਾਨ ਨੂੰ ਅੱਗੇ ਵੀ ਮੁੱਖ ਮੰਤਰੀ ਬਣਨਾ ਪਵੇਗਾ, ਫਿਰ ਰੰਗਲਾ ਪੰਜਾਬ ਬਣ ਸਕਦਾ ਹੈ। ਉਕਤ ਲਫਜ਼ ਐਨ.ਆਰ.ਆਈ ਨਵਦੀਪ ਸਿੰਘ ਆਸਟ੍ਰੇਲੀਆ (ਪਰਥ) ਨੇ ਭੇਜੇ ਇੱਕ ਪ੍ਰੈਸ ਨੋਟ ਵਿੱਚ ਕਹੇ।

ਨਵਦੀਪ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਮਿਹਨਤ ਸਦਕਾ ਇਸ ਆਉਣ ਵਾਲੇ 5 ਸਾਲ ਦੌਰਾਨ ਭਾਵ ਪਹਿਲੀ ਟਰਮ ਵਿੱਚ ਪੰਜਾਬ ਨੂੰ ਮੁੱਖ ਮੰਤਰੀ ਮੁੜ ਲੀਹਾਂ ਤੇ ਲਿਆ ਸਕਦੇ ਹਨ ਅਤੇ ਦੂਸਰੀ ਵਾਰ ਮੁੱਖ ਮੰਤਰੀ ਬਣਨ ਤੇ ਭਗਵੰਤ ਮਾਨ ਪੰਜਾਬ ਨੂੰ ਆਰਥਿਕ ਪੱਖੋਂ ਮਜਬੂਤ ਕਰ ਸਕਦੇ ਹਨ। ਜਦੋਂ ਉਹ ਤੀਸਰੀ ਟਰਮ ਤੇ ਮੁੱਖ ਮੰਤਰੀ ਬਣਨਗੇ ਤਾਂ ਫਿਰ ਰੰਗਲਾ ਪੰਜਾਬ ਬਣ ਜਾਵੇਗਾ। ਕਿਉੰਕਿ ਇੰਨ੍ਹੇ ਲੰਬੇ ਸਮੇਂ ਤੋ ਪੰਜਾਬ ਨੂੰ ਰਵਾਇਤੀ ਪਾਰਟੀਆ ਨੇ ਲੁੱਟਿਆ ਤੇ ਕੁੱਟਿਆ ਹੈ, ਇਹ ਸਿਸਟਮ ਨੂੰ ਠੀਕ ਕਰਨ ਵਾਸਤੇ ਮੁੱਖ ਮੰਤਰੀ ਲੋਕਾਂ ਦੀ ਬਦੌਲਤ ਅੱਗੇ ਵੀ ਜਦੋਂ ਮੁੱਖ ਮੰਤਰੀ ਬਣਨਗੇ ਤਾਂ ਰੰਗਲਾ ਪੰਜਾਬ ਵੀ ਸਿਰਜਿਆ ਜਾਵੇਗਾ। ਇਸ ਲਈ ਪੰਜਾਬ ਦੇ ਹਰ ਫਿਰਕੇ ਦੇ ਲੋਕਾਂ ਨੂੰ ਸੰਯਮ ਤੋਂ ਕੰਮ ਲੈਣ ਦੀ ਜਰੂਰਤ ਹੈ ਕਿ ਅੱਜ ਅਸੀ ਵਿਦੇਸ਼ਾ ਵਿੱਚ ਬੈਠੇ ਹਾਂ। ਜੇਕਰ ਸਾਨੂੰ ਪਹਿਲਾ ਰਾਜ ਕਰ ਚੁੱਕੀਆ ਰਵਾਇਤੀ ਪਾਰਟੀਆ ਰੁਜਗਾਰ ਨਹੀਂ ਦਿੱਤਾ ਗਿਆ ਹੈ । ਜਿਸ ਕਰਕੇ ਅਸੀ ਘਰੋਂ ਬੇਘਰ ਹੋ ਕੇ ਵਿਦੇਸ਼ਾਂ ਵਿੱਚ ਪੈਸੇ ਕਮਾਉਣ ਲਈ ਨਾ ਆਉਂਦੇ। ਨਵਦੀਪ ਸਿੰਘ ਨੇ ਕਿਹਾ ਕਿ ਮੈਂ ਗੁਰਦਾਸਪੁਰ ਦੇ ਨਿਊ ਸੰਤ ਨਗਰ ਇਲਾਕੇ ਦਾ ਰਹਿਣ ਵਾਲਾ ਹੈ। ਮੇਰੇ ਮਾਤਾ ਪਿਤਾ ਮੈਨੂੰ ਮਿਲਣ ਵਾਸਤੇ ਆਏ ਸਨ ਤਾਂ ਮੈਂ ਚੋਣਾਂ ਤੋਂ ਪਹਿਲਾ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਸੀ ਕਿ ਪੰਜਾਬ ਵਿੱਚ ਇਸ ਵਾਰ ਰਾਜਨੀਤਿਕ ਬਦਲਾਅ ਦੀ ਲੋੜ ਹੈ। ਇਸ ਵਾਰ ਆਮ ਆਦਮੀ ਪਾਰਟੀ ਨੂੰ ਤਗੜੇ ਹੋ ਕੇ ਸਾਥ ਦਿਓ ਤਾਂ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਨਣ ਸਕਣ। ਕਿਉਕਿ ਉਨ੍ਹਾੰ ਦੀ ਹਰ ਕਮੇਡੀ ਵਿੱਚ ਪੰਜਾਬ ਦੇ ਲੋਕਾਂ ਦਾ ਦੁੱਖ ਦਰਦ ਵੇਖਣ ਨੂੰ ਮਿਲਦਾ ਹੈ। ਉਹ ਜਮੀਨ ਤੋਂ ਉਠੇ ਹੋਏ ਲੀਡਰ ਹਨ। ਉਹ ਹਰ ਚੀਜ ਨੂੰ ਸਮਝਦੇ ਹਨ ਕਿ ਕਿਸ ਕੁਰਸੀ ਤੇ ਬਿਰਾਜਮਾਨ ਸਰਕਾਰ ਦਾ ਕਰਮਚਾਰੀ/ਮੰਤਰੀ ਚੋਰ ਹੈ, ਉਸ ਨੂੰ ਸਿੱਧੇ ਰਸਤੇ ਪਾਉਣ ਲਈ ਹਰ ਹੀਲੇ ਯਤਨ ਕਰਨਗੇ ਅਤੇ ਪੰਜਾਬ ਨੂੰ ਮੁੜ ਲੀਹਾਂ ਤੇ ਲਿਆ ਕੇ ਲੋਕਾਂ ਨੂੰ ਰੁਜਗਾਰ ਮੁਹੱਇਆ ਕਰਨਗੇ। ਅਜੇ ਉਨਾੰ ਨੂੰ ਮੁੱਖ ਮੰਤਰੀ ਬਣੇ ਹੋਏ ਨੂੰ ਥੋੜਾ ਹੀ ਸਮਾਂ ਹੀ ਹੋਇਆ ਹੈ 35 ਹਜਾਰ ਤੋਂ ਵੱਧ ਨੌਜਵਾਨਾੰ ਰੁਜਗਾਰ ਦੇ ਚੁੱਕੇ ਹਨ। ਪੁਲਸ ਦੀ ਭਰਤੀ ਵੀ ਖੋਲੀ ਗਈ ਹੈ ਅਤੇ ਹੋਰ ਵੀ ਰੁਜਗਾਰ ਦੇ ਧੰਦੇ ਦੇਣ ਦੇ ਕ੍ਰਮਵਾਰ ਚੱਲ ਰਹੇ ਹਨ। ਥੋੜੇ ਹੀ ਸਮੇੰ ਵਿੱਚ ਬੇਰੁਜਗਾਰੀ ਖਤਮ ਹੋਣ ਦੀ ਆਸ ਕੀਤੀ ਜਾ ਸਕਦੀ ਹੈ। ਇਸ ਲਈ ਮੈਂ ਸਮਝਦਾ ਹੈ ਕਿ ਪੰਜਾਬ ਦੇ ਸੂਰਬੀਰ ਲੋਕ ਆਮ ਆਦਮੀ ਪਾਰਟੀ ਤੋਂ ਖੁਸ਼ ਹਨ। ਜਿਸ ਕਰਕੇ ਜਲੰਧਰ ਦੀ ਜਿਮਨੀ ਚੋਣ ਭਗਵੰਤ ਮਾਨ ਮੁੱਖ ਮੰਤਰੀ ਦੀ ਰਹਿਨੁਮਾਈ ਹੇਠ ਤਗੜੇ ਮਾਰਜਨ ਨਾਲ ਜਿੱਤ ਹਾਸਲ ਹੋਈ ਹੈ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਮੁੱਖ ਮੰਤਰੀ ਨੂੰ ਲਗਾਤਾਰ ਸਾਥ ਪੰਜਾਬ ਦੇ ਲੋਕ ਦੇਣਗੇ ਅਤੇ ਉਹ ਭਵਿੱਖ ਵਿੱਚ ਵੀ ਉਹੀ ਮੁੱਖ ਮੰਤਰੀ ਰਹਿਣਗੇ।

Leave a Reply

Your email address will not be published. Required fields are marked *