ਗੁਰਦਾਸਪੁਰ, 30 ਜੁਲਾਈ (ਸਰਬਜੀਤ ਸਿੰਘ)– ਵਿਸ਼ਵ ਦੇ ਸਭ ਤੋਂ ਵਧੀਆ ਪਲੇਅ ਬੈਕ ਸਿੰਗਰ ਜਨਾਬ ਮੁਹੰਮਦ ਰਫੀ ਸਾਹਿਬ ਦਾ ਜਨਮ 24 ਦਸੰਬਰ 1924 ਨੂੰ ਮਾਤਾ ਰੱਖੀ ਬਾਈ ਦੀ ਕੁੱਖੋਂ ਪਿਤਾ ਹਾਜੀ ਅਲੀ ਮੁਹੰਮਦ ਦੇ ਘਰ ਪੰਜਾਬ ਦੇ ਪਿੰਡ ਕੋਟਲਾ ਸੁਲਤਾਨ ਸਿੰਘ ਜਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਘਰ ਵਿੱਚ ਗਰੀਬੀ ਹੋਣ ਕਰਕੇ ਉਹ ਉੱਚ ਤਾਲੀਮ ਨਹੀਂ ਹਾਸਲ ਕਰ ਸਕੇ। ਰਫੀ ਸਾਹਿਬ ਨੂੰ ਪਿੰਡ ਦੇ ਲੋਕ ਪਿਆਰ ਨਾਲ ਫੀਕੂ ਨਾਮ ਨਾਲ ਪੁਕਾਰਦੇ ਸਨ।
ਮੁਹੰਮਦ ਰਫੀ ਸਾਹਿਬ ਦੇ ਬੇਟੇ ਸ਼ਾਹਿਦ ਰਫੀ ਨੇ ਦੱਸਿਆ ਕਿ ਮੇਰੇ ਪਿਤਾ ਨੂੰ ਗਾਉਣ ਦਾ ਸ਼ੌਂਕ ਇੱਕ ਫਕੀਰ ਤੋਂ ਹੋਇਆ ਸੀ। ਉਹ ਪਿੰਡ ਦੇ ਚੁਫਾਰੇ ਗਾਣਾ ਗਾ ਕੇ ਮੰਗਦਾ ਹੁੰਦਾ ਸੀ। ਉਸਦੀ ਆਵਾਜ ਤੇ ਰਫੀ ਸਾਹਿਬ ਫਿਦਾ ਹੋ ਗਏ ਅਤੇ ਕਾਫੀ ਦੂਰ ਤੱਕ ਉਸਦਾ ਪਿੱਛਾ ਕਰਕੇ ਆਵਾਜ ਸੁਣਦੇ ਸਨ। ਉਨ੍ਹਾਂ 26 ਹਜਾਰ ਤੋਂ ਵੱਧ ਗਾਣੇ ਵੱਖ-ਵੱਖ ਭਾਸ਼ਾ ਵਿੱਚ ਗਾਏ। ਉਨ੍ਹਾਂ ਨੂੰ ਪਦਮਸ਼੍ਰੀ ਐਵਾਰਡ 1967 ਵਿੱਚ ਦੇਸ਼ ਦੇ ਰਾਸ਼ਟਰਪਤੀ ਡਾ. ਰਾਧਾ ਕ੍ਰਿਸ਼ਨ ਵੱਲੋਂ ਮਿਲਿਆ। ਗਾਇਕੀ ਦਾ ਧਰੂ ਧਾਰਾ ਬਲਕਿ ਸੂਰਜ ਕਹਾਉਣ ਦੇ ਹੱਕਦਾਰ ਮੁਹੰਮਦ ਰਫੀ ਸਾਹਿਬ 31 ਜੁਲਾਈ 1980 ਨੂੰ ਸਦਾ ਲਈ ਵਿਛੋੜਾ ਦੇ ਗਏ। ਉਨ੍ਹਾਂ ਦਾ ਇਹ ਗਾਣੇ ਅੱਜ ਵੀ ਗੁਣ ਗਣਾਉੰਦੇ ਹਨ। ਮੁਝਕੇ ਮੇਰੇ ਬਾਦ ਜਮਾਨਾ ਢੂੰਢੇਗਾ।
ਇਸ ਸਬੰਧੀ ਅੱਜ ਵਿਸ਼ਵ ਪ੍ਰਸਿੱਧ ਡਾਕਟਰ ਕੇ.ਡੀ ਸਿੰਘ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਵੱਲੋਂ ਉਨ੍ਹਾਂ ਨੂੰ ਯਾਦ ਕਰਦਿਆਂ ਸਿੰਗਿੰਗ ਪ੍ਰਤਿਯੋਗਿਤਾ 30 ਜੁਲਾਈ ਨੂੰ ਸ਼ਾਮ 4 ਵਜੇ ਆਰ.ਕੇ ਰਿਜੈਂਸੀ ਵਿਖੇ ਕਰਵਾਈ ਜਾ ਰਹੀਹੈ। ਇਹ ਮਿਊਜ਼ਿਕ ਦਾ ਪ੍ਰੋਗ੍ਰਾਮ ਰਫੀ ਸਾਹਿਬ ਦੀ ਬਰਸੀ ਨੂੰ ਸਮਰਪਿਤ ਹੋਵੇਗਾ। ਇਸ ਮੌਕੇ ਉਨ੍ਹਾਂ ਨਾਲ ਡਾ. ਜੇ.ਪੀ ਸਿੰਘ ਮੈਨੇਜਿੰਗ ਡਾਇਰੈਕਟਰ, ਡਾ. ਗੁਰਪ੍ਰੀਤ ਸਿੰਘ ਆਰਗੋਨਾਈਜਰ, ਰਾਜੇਸ਼ ਭੱਟੀ ਜੱਜ ਅਤੇ ਰਿਸ਼ੀ ਰਾਏ ਜੱਜ, ਮਾਸਟਰ ਸੁਨੀਲ ਜੱਜ ਵੀ ਵਿਸ਼ੇਸ਼ ਤੌਰ ਤੇ ਪਹੁੰਚ ਕੇ ਇਸ ਪ੍ਰੋਗ੍ਰਾਮ ਨੂੰ ਚਾਰ ਚਾਂਦ ਲਗਾਉਣਗੇ।
ਸਰਬਜੀਤ ਸਿੰਘ ਮੁਹੰਮਦ ਰਫੀ ਸੁਸਾਇਟੀ ਦੇ ਪ੍ਰਧਾਨ ਉਨ੍ਹਾਂ ਸ਼ਰਧਾਂਜਲੀ ਚਾਰ ਲਫਜ਼ਾਂ ਵਿੱਚ ਦੇ ਰਿਹਾ ਹਾਂ। ਰਫੀ ਸਾਹਿਬ ਦੇ ਜਾਣ ਦੇ ਬਾਅਦ ਇੰਝ ਲੱਗਦਾ ਹੈਕਿ ਦਿਲ ਗਯਾ ਹੈ, ਦਿਲਬਰ ਚਲਾ ਗਯਾ ਹੈ। ਸਾਹਿਲ ਪੁਕਾਰਤਾ ਹੈ ਸਮੁੰਦਰ ਚਲਾ ਗਯਾ, ਲੇਕਿਨ ਜੋ ਬਾਤ ਸੱਚ ਹੈ, ਵੋ ਕਹਿਤਾ ਨਹੀੰ ਕੋਈ ਦੁਨਾਈ ਸੇ ਮੌਸੀਕੀ ਕਾ ਪਯੰਬਰ ਚਲਾ ਗਯਾ।