ਅੱਜ ਫਿਲੌਰ ਵਿਖੇ ਅੰਮਿ੍ਰਤਸਰ-ਦਿੱਲੀ ਹਾਈਵੇ ਕੀਤਾ ਜਾਵੇਗਾ ਜਾਮ-ਮਜਦੂਰ ਆਗੂ

ਪੰਜਾਬ

ਗੁਰਦਾਸਪੁਰ, 20 ਸਤੰਬਰ (ਸਰਬਜੀਤ ਸਿੰਘ)- ਪੈਂਡੂ ਅਤੇ ਖੇਤ ਮਜਦੂਰ ਜਥੇਬੰਦੀਆ ਦੇ ਸਾਂਝੇ ਮੋਰਚੇ ਨੇ ਕਿਹਾ ਕਿ ਉਹ ਅੱਜ ਫਿਲੌਰ ਵਿਖੇ ਅੰਮਿ੍ਰਤਸਰ-ਦਿੱਲੀ ਹਾਈਵੇ ਜਾਮ ਕਰਨਗੇ। ਇਸ ਸਬੰਧੀ ਕ੍ਰਮਵਾਰ ਆਗੂ ਪੰਜਾਬ ਪ੍ਰਧਾਨ ਤਰਸੇਮ ਪੀਟਰ, ਦਿਹਾੜੀ ਮਜਦੂਰ ਸਭਾ ਦੇ ਪ੍ਰਧਾਨ ਦਰਸ਼ਨ ਨਾਹਰ, ਖੇਤ ਮਜਦੂਰ ਯੂਨੀਅਨ ਦੇ ਪ੍ਰਧਾਨ ਜੌਰਾ ਸਿੰਘ ਆਦਿ ਨੇ ਪ੍ਰੈਸ ਨੋਟ ਰਾਹੀਂ ਦੱਸਿਆ ਕਿ 14 ਸਤੰਬਰ ਦੀ ਸ਼ਾਮ ਨੂੰ ਮਜਦੂਰ ਤੇਜ ਰਫਤਾਰ ਟ੍ਰੇਨ ਵਿੱਚ ਆਏ ਦਰਦਨਾਕ ਹਾਦਸੇ ਦਾਸ਼ਿਕਾਰ ਹੋਏ ਸਨ। ਜਿਸ ਕਰਕੇ ਉਨਾਂ ਦੀ ਮੌਤ ਹੋ ਗਈ ਸੀ। ਇਸ ਸਬੰਧੀ ਉਨਾਂ ਪੰਜਾਬ ਸਰਕਾਰਕੋਲ ਉਨਾਂ ਦੇ ਪਰਿਵਾਰਾਂ ਲਈ ਆਰਥਿਕ ਮਦਦ ਦਾ ਐਲਾਨ ਕੀਤੀ ਸੀ। ਪਰ ਪੰਜਾਬ ਸਰਕਾਰ ਦਾ ਰਵੱਈਆ ਇਸ ਪ੍ਰਤੀ ਸੰਜੀਦਗੀ ਨਾ ਹੋਣ ਕਰਕੇ ਉਨਾ ਅੱਜ ਇਸ ਪਰਿਵਾਰ ਨੂੰ ਰਾਹਤ ਦਿਵਾਉਣ ਲਈ ਹਾਈਵੇ ਜਾਮ ਕਰਨ ਦਾ ਫੈਸਲਾ ਕੀਤਾ ਹੈ। ਉਨਾਂ ਕਿਹਾ ਕਿ ਜੇਕਰ ੰਪਜਾਬ ਸਰਕਾਰ ਨੇ ਇੰਨਾ ਮਜਦੂਰਾਂ ਦੇ ਪਰਿਵਾਰਾਂ ਨੂੰ ਰਾਹਤ ਨਾ ਦਿੱਤੀ ਤਾਂ ਉਹ ਧਰਨਾ ਹੋਰ ਵੀ ਸੰਘਰਸ਼ ਤੇਜ ਕਰੇਗਾ।

Leave a Reply

Your email address will not be published. Required fields are marked *