ਗੁਰਦਾਸਪੁਰ, 4 ਨਵੰਬਰ (ਸਰਬਜੀਤ ਸਿੰਘ)– ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫਸਰ ਦਿਹਾਤੀ ਹਿਰਦੇਪਾਲ ਸਿੰਘ ਬਾਜਵਾ ਨੇ ਦੱਸਿਆ ਕਿ 11 ਕੇ.ਵੀ ਮੰਡੀ ਫੀਡਰ ਦੇ ਜਰੂਰੀ ਕੰਮ ਕਰਨ ਲਈ ਅੱਜ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬਿਜਲੀ ਦੀ ਸਪਲਾਈ ਇਨ੍ਹਾਂ ਇਲਾਕਿਆ ਵਿੱਚ ਬੰਦ ਰਹੇਗੀ। ਜਿਵੇਂ ਕਿ ਜੇਲ੍ਹ ਰੋਡ, ਪੁੱਡਾ ਕਾਲੌਨੀ, ਹੇਅਰ ਵਿਹਾਰ ਕਾਲੌਨੀ, ਇਮਪਰੂਵਮੈਂਟ ਟਰੱਸਟ ਸਕੀਮ ਨੰਬਰ 5 ਡਾਲਾ ਇੰਨਕਲੇਵ, ਆਰੀਆ ਨਗਰ, ਬਹਿਰਾਮਪੁਰ ਰੋਡ, ਸਹੀਦ ਭਗਤ ਸਿੰਘ ਨਗਰ, ਬਾਬੋਵਾਲ ਆਦਿ ਬਿਜਲੀ ਦੀ ਸਪਲਾਈ ਬੰਦ ਰਹੇਗੀ।