ਅਫਸਾਰਸਾਹੀ ਅੱਗੇ ਨਹੀਂ ਝੁੂਕੀ ਮਾਨ ਸਰਕਾਰ -ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਮਾਨ ਦੇ ਸਖਤ ਰਵੀਏ ਕਰਕੇ ਅਫਸਰਸ਼ਾਹੀ ਆਪਣਾ ਕੰਮ ਤੇ ਪਰਤੀ-

ਗੁਰਦਾਸਪੁਰ, 12 ਜਨਵਰੀ (ਸਰਬਜੀਤ ਸਿੰਘ)—ਮਾਨ ਸਰਕਾਰ ਨੇ ਭਿਰਸ਼ਟਾਚਾਰ ਨੂੰ ਠਲ ਪਾਉਣ ਦੀ ਚਲਾਈ ਗਈ ਲਹਿਰ ਤਹਿਤ ਨਰਿੰਦਰ ਸਿੰਘ ਧਾਲੀਵਾਲ ਭਿਰਸ਼ਟਾਚਰੀ ਅਫਸਰ ਤੇ ਐਕਸ਼ਨ ਕਰਕੇ ਵਧੀਆ ਤੇ ਸ਼ਲਾਘਾਯੋਗ ਕਦਮ ਪੁੱਟਿਆ ਹੈ ਕਿਉਂਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਭਿਰਸ਼ਟਾਚਾਰੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਵੱਡੇ ਤੋਂ ਵੱਡਾ ਅਫਸਰ ਕਿਉਂ ਨਾ ਹੋਵੇ ਅਤੇ ਨੀਤੀ ਤਹਿਤ ਪੰਜਾਬ ਸਰਕਾਰ ਨੇ ਬੀਤੇ ਸਮੇਂ ਵਿੱਚ ਕਈ ਭਿਰਸ਼ਟਾਚਰੀ ਅਫਸਰ ਤੇ ਸਿਆਸੀਆਂ ਵਿਰੁੱਧ ਵੱਡੀ ਕਾਰਵਾਈ ਕਰਕੇ ਬਹੁਤ ਹੀ ਵਧੀਆ ਨੀਤੀ ਵਰਤੀ ਗਈ ਜਿਸ ਦੀ ਹਰ ਪਾਸਿਓਂ ਸ਼ਲਾਘਾ ਅਤੇ ਇਸ ਨੂੰ ਸਮੇਂ ਦੀ ਲੋੜ ਵਾਲਾਂ ਸਹੀ ਫ਼ੈਸਲਾ ਦੱਸਣ ਦੇ ਨਾਲ ਨਾਲ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਭਿਰਸ਼ਟਾਚਾਰੀ ਅਫ਼ਸਰਸ਼ਾਹੀ ਅੱਗੇ ਝੁਕਣ ਦੀ ਬਜਾਏ ਇਨ੍ਹਾਂ ਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਤੇ ਜ਼ੋਰ ਦੇਵੇ ਤਾਂ ਕਿ ਪੰਜਾਬ ਰਾਜ ਨੂੰ ਭਿਰਸ਼ਟਾਚਾਰ ਰਹਿਤ ਰਾਜ ਬਣਾਕੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ। ਮਾਨ ਦੇ ਸਖਤ ਰਵੀਏ ਕਰਕੇ ਅਫਸਰਸ਼ਾਹੀ ਆਪਣਾ ਕੰਮ ਤੇ ਪਰਤੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ, ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਅਤੇ ਫੈਡਰੇਸ਼ਨ ਦੇ ਧਾਰਮਿਕ ਮਾਮਲਿਆਂ ਦੇ ਇੰਚਾਰਜ ਭਾਈ ਗੁਰਮੀਤ ਸਿੰਘ ਠੇਕੇਦਾਰ ਮੱਖੂ ਨੇ ਭਿਰਸ਼ਟਾਚਾਰੀ ਅਫਸਰ ਅਮਰਿੰਦਰ ਸਿੰਘ ਧਾਰੀਵਾਲ ਨੂੰ ਵਿਜੀਲੈਂਸ ਵਿਭਾਗ ਵੱਲੋਂ ਗ੍ਰਿਫਤਾਰ ਕਰਨ ਦੇ ਵਿਰੋਧ’ਚ ਛੁੱਟੀ ਦੇ ਬਹਾਨੇ ਹੜਤਾਲ ਕਰਨ ਵਾਲੇ ਸਾਰੇ ਆਈ ਪੀ ਐਸ ਤੇ ਪੀ ਪੀ ਐਸ ਅਧਿਕਾਰੀਆਂ ਨੂੰ ਦੋ ਵਜੇ ਤੱਕ ਡਿਊਟੀ ਤੇ ਹਾਜ਼ਰ ਨਾ ਹੋਣ ਦੀ ਸੂਰਤ ਵਿੱਚ ਸੈਸਪੈਡ ਕਰਨ ਦੇ ਦਿੱਤੇ ਹੁਕਮਾ ਦੀ ਪੂਰਨ ਹਮਾਇਤ ਅਤੇ ਸ਼ਲਾਘਾ ਕਰਦਿਆਂ ਅਫ਼ਸਰਸ਼ਾਹੀ ਸਮੇਤ ਸਿਆਸੀਆਂ ਅੱਗੇ ਬਿਲਕੁਲ ਨਾ ਝੁਕਣ ਦੀ ਬਜਾਏ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਸਰਕਾਰ ਤੋਂ ਮੰਗ ਕਰਦਿਆਂ ਇਕ ਸਾਂਝੇ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਉਹਨਾਂ ਭਾਈ ਖਾਲਸਾ ਨੇ ਸਪਸ਼ਟ ਕੀਤਾ ਕਾਂਗਰਸ ਤੇ ਅਕਾਲੀ ਸਰਕਾਰਾਂ ਵਲੋਂ ਅਫ਼ਸਰਸ਼ਾਹੀ ਤੇ ਸਿਆਸੀ ਲੀਡਰਾਂ ਨੂੰ ਭਿਰਸ਼ਟਾਚਾਰੀ ਰਾਹੀਂ ਪੰਜਾਬ ਨੂੰ ਲੁੱਟਣ ਦੀ ਪੂਰੀ ਖੁੱਲ੍ਹ ਦੇ ਰੱਖੀ ਸੀ ਇਸ ਕਰਕੇ ਹੜਤਾਲ ਤੇ ਗਏ ਆਈ ਸੀ ਐਸ ਅਤੇ ਪੀ ਪੀ ਐਸ ਅਫਸਰਾਂ ਨੂੰ ਨਰਿੰਦਰ ਗਰੇਵਾਲ ਦੀ ਗਿਰਫਤਾਰੀ ਦੀ ਚਿੰਤਾ ਨਹੀਂ, ਸਗੋਂ ਇਹਨਾਂ ਵਲੋਂ ਬੀਤੇ ਸਮੇਂ’ਚ ਕੀਤੇ ਗਏ ਭਿਰਸ਼ਟਾਚਾਰ ਦਾ ਵੱਡਾ ਖਤਰਾਂ ਹੈ ਭਾਈ ਖਾਲਸਾ ਨੇ ਕਿਹਾ ਮਾਨ ਸਰਕਾਰ ਵੱਲੋਂ ਇਹਨਾਂ ਹੜਤਾਲੀ ਅਫਸਰਸ਼ਾਹੀ ਤੇ ਸਖ਼ਤ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਦੋ ਵਜੇ ਤੱਕ ਡਿਊਟੀ ਤੇ ਹਾਜ਼ਰ ਨਾ ਹੋਣ ਦੀ ਸੂਰਤ ਵਿੱਚ ਨੋਕਰੀ ਤੋਂ ਸਸਪੈਡ ਕਰਨ ਲਈ ਚੁਕੇ ਕਦਮ ਵਾਲੀ ਕਾਰਵਾਈ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਗਵੰਤ ਮਾਨ ਸਰਕਾਰ ਵੱਲੋਂ ਭਿਰਸ਼ਟਾਚਾਰ ਨੂੰ ਠਲ ਪਾਉਣ ਵਾਲੀ ਵੱਡੀ ਮੁਹਿਮ ਤਹਿਤ ਨਰਿੰਦਰ ਸਿੰਘ ਧਾਲੀਵਾਲ ਭਿਰਸ਼ਟਾਚਰੀ ਅਫਸਰ ਨੂੰ ਵਿਜੀਲੈਂਸ ਵਿਭਾਗ ਵੱਲੋਂ ਗਿਰਫ਼ਤਾਰ ਕਰਨ ਦੇ ਵਿਰੋਧ’ਚ ਹੜਤਾਲੀ ਅਫਸਰਾਂ ਨੂੰ ਸੈਸਪੈਡ ਕਰਨ ਵਾਲੇ ਫੈਸਲੇ ਦੀ ਪੂਰਨ ਹਮਾਇਤ ਸ਼ਲਾਘਾ ਦੇ ਨਾਲ ਨਾਲ ਸਰਕਾਰ ਤੋਂ ਮੰਗ ਕਰਦੀ ਹੈ ਕਿ ਅਫ਼ਸਰਸ਼ਾਹੀ ਤੇ ਸਿਆਸੀਆਂ ਅੱਗੇ ਬਿਲਕੁਲ ਝੁਕਿਆ ਨਾਂ ਜਾਵੇ ਅਤੇ ਸਖ਼ਤ ਤੋਂ ਸਖ਼ਤ ਐਕਸ਼ਨ ਲੈਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ,ਤਾਂ ਹੀ ਪੰਜਾਬ ਰਾਜ ਨੂੰ ਭਿਰਸ਼ਟਾਚਾਰ ਰਹਿਤ ਰਾਜ ਬਣਾਇਆ ਜਾ ਸਕੇ। ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ, ਧਾਰਮਿਕ ਮਾਮਲਿਆਂ ਦੇ ਇੰਚਾਰਜ ਭਾਈ ਗੁਰਮੀਤ ਸਿੰਘ ਠੇਕੇਦਾਰ ਮੱਖੂ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਖਾਲਸਾ ਕਮਾਲਕੇ ਮੋਗਾ ਭਾਈ ਸਿੰਧਾਂ ਸਿੰਘ ਨਿਹੰਗ ਸਿੰਘ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਤੋਂ ਇਲਾਵਾ ਕਈ ਫੈਡਰੇਸ਼ਨ ਕਾਰਕੁੰਨ ਹਾਜਰ ਸਨ।

Leave a Reply

Your email address will not be published. Required fields are marked *